ਸੀ ਬੀ ਐੱਸ ਈ ਦਾ ਫੈਸਲਾ: 12 ਵੀਂ ਜਮਾਤ ਦਾ ਲੀਕ ਹੋਇਆ ਇਕਨੌਮਿਕਸ ਦਾ ਪੇਪਰ ਹੋਵੇਗਾ 25 ਅਪਰੈਲ ਨੂੰ , 10 ਵੀਂ ਦਾ ਹਿਸਾਬ ਦਾ ਪੇਪਰ ਦੇਣਗੇ ਸਿਰਫ਼ ਦਿੱਲੀ ਅਤੇ ਹਰਿਆਣਾ ਦੇ ਵਿਦਿਆਰਥੀ

ਮੋਗਾ,30 ਮਾਰਚ (ਜਸ਼ਨ)-ਸੀ ਬੀ ਐੱਸ ਈ ਬੋਰਡ ਵੱਲੋਂ 12 ਵੀਂ ਜਮਾਤ ਦਾ ਲੀਕ ਹੋਇਆ ਇਕਨੌਮਿਕਸ ਦਾ ਪੇਪਰ ਹੁਣ ਮੁੜ ਤੋਂ 25 ਅਪਰੈਲ ਨੂੰ ਹੋਵੇਗਾ । ਬੋਰਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 10 ਵੀਂ ਜਮਾਤ ਦਾ ਹਿਸਾਬ ਦਾ ਪੇਪਰ ਸਿਰਫ਼ ਦਿੱਲੀ ਅਤੇ ਹਰਿਆਣਾ ਵਿਚ ਹੀ ਲੀਕ ਹੋਇਆ ਸੀ ਜਿਸ ਸਬੰਧੀ ਪੜਤਾਲ ਚੱਲ ਰਹੀ ਹੈ । ਉਹਨਾਂ ਸਪੱਸ਼ਟ ਕੀਤਾ ਕਿ ਇਸ ਕਰਕੇ ਇਹਨਾਂ ਦੋਹਾਂ ਰਾਜਾਂ ਵਿਚ ਹੀ ਪੇਪਰ ਦੁੁਬਾਰਾ ਕਰਵਾਇਆ ਜਾਵੇਗਾ ਜਿਸ ਦੀ ਤਰੀਕ ਦੋ ਹਫ਼ਤਿਆਂ ਵਿਚ ਐਲਾਨ ਕਰ ਦਿੱਤੀ ਜਾਵੇਗੀ । ਜ਼ਿਕਰਯੋਗ ਹੈ ਕਿ ਇਹ ਦੋਨੋਂ ਪੇਪਰ ਲੀਕ ਹੋਣ ਕਰਕੇ ਬੋਰਡ ਵੱਲੋਂ ਦੁਬਾਰਾ ਪੇਪਰ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ ।
ਪੰਜਾਬ ਅਨਏਡਿਡ ਟੈਕਨੀਕਲ ਇੰਸੀਚਿੳੂਸ਼ਨ ਐਸੋਸੀਏਸ਼ਨ ਦੇ ਕਨਵੀਨਰ ਦਵਿੰਦਰਪਾਲ ਸਿੰਘ ਰਿੰਪੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੋਰਡ ਵੱਲੋਂ ਲਏ ਫੈਸਲੇ ਮੁਤਾਬਕ ਅ੍ਰਪਰੈਲ ਮਹੀਨੇ ਦੇ ਆਖਰੀ ਹਫ਼ਤੇ ਪੇਪਰ ਲੈਣਾ ਬਹੁਤ ਲੇਟ ਹੋਵੇਗਾ ਕਿਉਂਕਿ ਇੰਜ ਰਿਜ਼ਲਟ ਵੀ ਲੇਟ ਆਵੇਗਾ ਅਤੇ ਵਿਦਿਆਰਥੀਆਂ ਨੂੰ ਹੋਰਨਾਂ ਅਦਾਰਿਆਂ ਵਿਚ ਦਾਖਲਾ ਲੈਣ ਲਈ ਮੁਸ਼ਕਿਲਾਂ ਦਰਪੇਸ਼ ਆਉਣਗੀਆਂ। ਉਹਨਾਂ ਆਖਿਆ ਕਿ ਪਹਿਲਾਂ ਹੀ ਬੋਰਡ ਦੇ ਪਾਠਕਰਮ ਕਰਕੇ ਵਿਦਿਆਰਥੀ ਸਾਲ ਸਿੱਖਿਆ ਦੇ ਬੋਝ ਹੇਠ ਹੰੁਦੇ ਹਨ ਪਰ ਹੁਣ ਜਦੋਂ ਬੋਰਡ ਦੇ ਪੇਪਰਾਂ ਉਪਰੰਤ ਵਿਦਿਆਰਥੀਆਂ ਨੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨੀ ਹੈ ਜਾਂ ਫਿਰ ਆਈਲਜ਼ ਦੀ ਤਿਆਰੀ ਲਈ ਸਮਾਂ ਕੱਢਣਾ ਹੈ ਤਾ ਅਜਿਹੇ ਵਿਚ ਇਕਨੌਮਿਕਸ ਦੇ ਪੇਪਰ ਦੀ ਤਿਆਰੀ ਦਾ ਬੋਝ ਉਹਨਾਂ ਲਈ ਬੇਹੱਦ ਤਕਲੀਫ਼ਦੇਹ ਹੋਵੇਗਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੇਪਰ ਲੀਕ ਕਰਨ ਵਾਲੇ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਕਿ ਇਹਨਾਂ ਦੀਆਂ ਕਰਤੂਤਾਂ ਦੀ ਸਜ਼ਾ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਾ ਭੁਗਤਣੀ ਪਵੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


