ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਉਚੀ ਸੋਚ ਦੀ ਨਿਸ਼ਾਨੀ- ਐਮ.ਐਲ.ਏ. ਸੁਖਜੀਤ ਸਿੰਘ ਕਾਕਾ ਲੋਹਗੜ

ਮੋਗਾ,30ਮਾਰਚ (ਜਸ਼ਨ) ਸ਼ਹੀਦ ਕਿਸੇ ਵੀ ਦੇਸ਼ ਅਤੇ ਕੌਮ ਦਾ ਬਹੁਮੁੱਲਾ ਸਰਮਾਇਆ ਹੁੰਦੇ ਹਨ ਤੇ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਕੌਮਾਂ ਇਤਿਹਾਸ ਦੇ ਨਕਸ਼ੇ ਵਿੱਚੋਂ ਖਤਮ ਹੋ ਜਾਂਦੀਆਂ ਹਨ । ਸ਼ਹੀਦਾਂ ਨੇ ਸਾਡੇ ਦੇਸ਼ ਲਈ ਆਪਣਾ ਖੂਨ ਵਹਾਇਆ ਹੈ ਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਸ਼ਹੀਦੀ ਦਿਵਸ ਖੂਨਦਾਨ ਕਰਕੇ ਮਨਾਉਣਾ ਉਚੀ ਸੋਚ ਦੀ ਨਿਸ਼ਾਨੀ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਹਲਕਾ ਧਰਮਕੋਟ ਦੇ ਐਮ.ਐਲ.ਏ. ਸੁਖਜੀਤ ਸਿੰਘ ਕਾਕਾ ਲੋਹਗੜ ਨੇ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਸੰਗਲਾ ਵੱਲੋਂ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪਿੰਡ ਸੰਗਲਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਦੇ ਉਦਘਾਟਨ ਮੌਕੇ ਕੀਤਾ।
ਉਹਨਾਂ ਨੇ ਖੂਨਦਾਨੀਆਂ ਨੂੰ ਬੈਜ਼ ਲਗਾਏ ਅਤੇ ਸਰਟੀਫਿਕੇਟ ਅਤੇ ਐਨ ਜੀ ਓ ਦੀਆਂ ਡਾਇਰੀਆਂ ਦੇ ਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਲਈ ਪ੍ੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਹਸਪਤਾਲਾਂ ਵਿੱਚ ਅਣਗਿਣਤ ਮਰੀਜਾਂ ਨੂੰ ਐਮਰਜੰਸੀ ਖੂਨ ਦੀ ਲੋੜ ਪੈਂਦੀ ਹੈ ਤੇ ਕਈ ਵਾਰ ਮੌਕੇ ਤੇ ਖੂਨ ਦਾ ਪ੍ਬੰਧ ਨਾ ਹੋਣ ਕਾਰਨ ਮਰੀਜ ਦੀ ਮੌਤ ਹੋ ਜਾਂਦੀ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ, ਜਿਸ ਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ, ਇਸ ਲਈ ਸਾਨੂੰ ਸਭ ਨੂੰ ਖੂਨਦਾਨ ਦਾ ਮੌਕਾ ਮਿਲਣ ਤੇ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ। ਇਸ ਮੌਕੇ ਰੂਰਲ ਐਨ.ਜੀ.ਓ. ਬਲਾਕ ਧਰਮਕੋਟ ਦੇ ਪ੍ਧਾਨ ਹਰਦੇਵ ਸਿੰਘ ਸੰਗਲਾ ਨੇ ਮੁੱਖ ਮਹਿਮਾਨ ਸੁਖਜੀਤ ਸਿੰਘ ਕਾਕਾ, ਗੁਰਬੀਰ ਸਿੰਘ ਗੋਗਾ, ਸਰਪੰਚ ਕੁਲਵੰਤ ਸਿੰਘ ਅਤੇ ਸਮੂਹ ਪੰਚਾਇਤ, ਨੇੜਲੇ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰਾਂ ਨੂੰ ਜੀ ਆਇਆਂ ਨੂੰ ਕਿਹਾ। ਕਲੱਬ ਪ੍ਧਾਨ ਕੁਲਦੀਪ ਸਿੰਘ ਵਿੱਕੀ ਨੇ ਉਹਨਾਂ ਦਾ ਉਚੇਚਾ ਧੰਨਵਾਦ ਕਰਦਿਆਂ ਸਨਮਾਨਿਤ ਵੀ ਕੀਤਾ। ਇਸ ਮੌਕੇ ਕੈਂਪ ਦੌਰਾਨ 61 ਨੌਜਵਾਨਾਂ ਨੇ ਖੂਨਦਾਨ ਕੀਤਾ। ਕਲੱਬ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਬੰਧ ਕੀਤਾ ਗਿਆ । ਇਸ ਮੌਕੇ ਬਲੱਡ ਬੈਂਕ ਮੋਗਾ ਦੇ ਇੰਚਾਰਜ ਡਾ. ਸੁਮੀ ਗੁਪਤਾ, ਸਟੀਫਨ ਸਿੱਧੂ ਸਮੇਤ ਪੂਰੀ ਟੀਮ, ਜਿਲਾ ਸਲਾਹਕਾਰ ਗੁਰਮੀਤ ਸਿੰਘ ਸਹੋਤਾ, ਬਲੱਡ ਪ੍ੋਜੈਕਟ ਇੰਚਾਰਜ ਦਵਿੰਦਰਜੀਤ ਸਿੰਘ ਗਿੱਲ ਅਤੇ ਕੇਵਲ ਕਿ੍ਸ਼ਨ ਨਿਹਾਲਗੜ, ਕੈਸ਼ੀਅਰ ਜਗਤਾਰ ਜਾਨੀਆਂ, ਸੀ.ਮੀਤ ਪ੍ਧਾਨ ਹਰਭਿੰਦਰ ਜਾਨੀਆਂ, ਮੀਤ ਪ੍ਧਾਨ ਕੁਲਦੀਪ ਸੰਗਲਾ, ਸਰਪੰਚ ਕੁਲਵੰਤ ਸਿੰਘ ਚੀਮਾ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ, ਸਮਾਜ ਸੇਵੀ ਦਲਜੀਤ ਸਿੰਘ ਕਮਾਲਕੇ, ਅਮਰਜੀਤ ਸਿੰਘ ਬਿੱਟੂ ਸਰਪੰਚ ਬੀਜਾਪੁਰ, ਨਰਿੰਦਰ ਸਿੰਘ ਸਰਪੰਚ ਭੋਡੀਵਾਲਾ, ਪੰਚ ਜਤਿੰਦਰ ਸਿੰਘ ਬੰਟੀ, ਮਨਪੀਤ ਸਿੰਘ, ਲਹਿੰਬਰ ਸਿੰਘ ਕਿੰਗਰਾ, ਮੁਖਤਿਆਰ ਸਿੰਘ ਫੌਜੀ, ਨੰਬਰਦਾਰ ਗੁਰਸੇਵਕ ਸਿੰਘ, ਅਮਰਜੀਤ ਸਿੰਘ, ਕਲੱਬ ਮੈਂਬਰ ਅਜੇ ਬਰਾੜ, ਮਨੀ ਕਿੰਗਰਾ, ਸੁੱਖਾ ਸਿੰਘ, ਸੁਖਚੈਨ ਗਿੱਲ, ਗੁਰਸ਼ਰਨ ਸੇਖੋਂ, ਬੱਬਾ ਮਾਨ, ਬਲਵੀਰ ਮਾਨ, ਲਾਡੀ ਅਰੋੜਾ, ਮਨੀ ਚੀਮਾ, ਲਵਪ੍ੀਤ ਚੀਮਾ, ਗੁਰਮੁੱਖ ਸਿੰਘ ਚੀਮਾ, ਮੰਨੂ ਬਰਾੜ, ਸੁੱਖਾ ਕਿੰਗਰਾ, ਜਸਪਾਲ ਸਿੰਘ ਸੰਧੂ, ਲਵਪ੍ੀਤ ਚੀਮਾ ਆਦਿ ਹਾਜਰ ਸਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


