ਸਲੀਣਾ ਵਿਖੇ ਹੋਏ ਰਾਜ ਪੱਧਰੀ ਸ਼ਹੀਦੀ ਜੋੜ ਮੇਲੇ ’ਚ ਚਾਰ ਤਖਤਾਂ ਦੇ ਜਥੇਦਾਰਾਂ ਨੇ ਕੀਤੀ ਸ਼ਮੂਲੀਅਤ

ਨੱਥੂਵਾਲਾ ਗਰਬੀ, 31 ਮਾਰਚ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲ੍ਹੀਣਾ (ਮੋਗਾ) ਵਿਖੇ ਸੰਤ ਗੁਰਜੰਟ ਸਿੰਘ ਜੀ ਦੀ ਅਗਵਾਈ ਵਿੱਚ ਰਾਜ ਪੱਧਰੀ ਸ਼ਹੀਦੀ ਜੋੜ ਮੇਲਾ ਕਰਵਾਇਆ ਗਿਆ । ਇਸ ਜੋੜ ਮੇਲੇ ’ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ,ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ,ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂੁਬੀਰ ਸਿੰਘ ਅਤੇ ਤਖਤ ਸਚਖੰਡ ਸ਼੍ਰੀ ਹਜੂਰ ਅਬਿਚਲ ਨਗਰ ਸਾਹਿਬ ਨਾਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵੱਲੋਂ ਭੇਜੇ ਨੁਮਾਇੰਦੇ ਭਾਈ ਨਵਨੀਤ ਸਿੰਘ ਨੇ ਸ਼ਿਰਕਤ ਕੀਤੀ। ਜੋੜ ਮੇਲੇ ਦੌਰਾਨ ਭਾਈ ਮਰਦਾਨਾ ਜੀ ਦੀ ਅੰਸ਼-ਵੰਸ਼ ਵਿੱਚੋਂ ਭਾਈ ਰਣਜੋਧ ਸਿੰਘ ਦੇ ਜਥੇ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਕੁਲਵਿੰਦਰ ਸਿੰਘ ਵੱਲੋਂ ਸਮਾਗਮ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ‘ਚੋਂ ਭਾਈ ਜਰਨੈਲ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਕੋਤਰੀ ਦੇ ਆਖੰਡ ਪਾਠਾਂ ਦੇ ਭੋਗਾਂ ਉਪਰੰਤ ਵੱਡੇ ਦੀਵਾਨ ਹਾਲ ਵਿੱਚ ਦੀਵਾਨ ਸਜਾਏ ਗਏ । ਇਸ ਮੌਕੇ ਸੰਤਾਂ ਦੇ ਗੜਵਈ ਗਿਆਨੀ ਅਵਤਾਰ ਸਿੰਘ ਖੋਸਾ ਨੇ ਸਟੇਜ ਸੈਕਟਰੀ ਦੇ ਤੌਰ ਤੇ ਡਿਊਟੀ ਨਿਭਾਉਦਿਆਂ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੇ ਇਤਿਹਾਸ ਤੇ ਚਾਨਣਾ ਪਾਉਦਿਆਂ ਸੰਗਤਾਂ ਨੂੰ ਜਾਣੂ ਕਰਵਾਇਆ। ਉਪਰੰਤ ਭਾਈ ਪਵਿੱਤਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਖਾਲਸਾ ਦਿਵਾਨ ਫਰੀਦਕੋਟ, ਭਾਈ ਗੁਰਪ੍ਰੀਤ ਸਿੰਘ ਸਿਵਲ ਇੰਜੀਨੀਅਰ ਅਤੇ ਭਾਈ ਰਣਜੋਧ ਸਿੰਘ ਦੇ ਜਥਿਆਂ ਨੇ ਕੀਰਤਨ ਰਾਹੀ ਅਤੇ ਭਾਈ ਜਗਜੀਤ ਸਿੰਘ ਖਾਈ ਦੇ ਕਵਿਸ਼ਰੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਉਪਰੰਤ ਭਾਈ ਮਨਦੀਪ ਸਿੰਘ ਮੁਰੀਦ ਸੰਗਰੂਰ ਵਾਲਿਆਂ,ਸ਼੍ਰੀ ਲੁਕਮਾਨ ਮੁਹੰਮਦ ਮਾਣੂੁਕਿਆਂ ਵਾਲੇ, ਸਵਾਮੀ ਰਾਮਤੀਰਥ ਹਰਿਦੁਆਰ ਵਾਲਿਆਂ ਨੇ ਕਥਾ ਰਾਹੀ ਸੰਗਤਾ ਨੂੰ ਗੁਰਬਾਣੀ ਨਾਲ ਜੋੜਿਆ।ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ । ਪਰਮਹੰਸ ਸੰਤ ਗੁਰਜੰਟ ਸਿੰਘ ਸਲ੍ਹੀਣੇ ਵਾਲਿਆ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਮੇਰਾ ਰੋਮ ਰੋਮ ਸੰਗਤਾਂ ਦਾ ਰਿਣੀ ਹੈ ਤੁਹਾਡਾ ਇੱਕ ਇੱਕ ਕਦਮ ਮੇਰੀਆਂ ਪਲਕਾਂ ‘ਤੇ’। ਸਮਾਗਮ ਦੇ ਅੰਤ ਵਿੱਚ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਪਰਮਬੰਸ ਸਿੰਘ ਬੰਟੀ ਰੋਮਾਣਾ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ,ਸੰਤ ਬਾਬਾ ਲਾਲ ਦਾਸ ਜੀ ਲੰਗੇਆਣੇ ਵਾਲੇ, ਸੰਤ ਬਾਬਾ ਸਾਧੂ ਰਾਮ ਵਿਵੇਕ ਆਸ਼ਰਮ ਖਾਈ , ਸੰਤ ਬਾਬਾ ਜਗਦੇਵ ਮੁਨੀ ਉੱਚਾ ਡੇਰਾ ਖਾਈ, ਬੀਬੀ ਲਖਵੰਤ ਕੌਰ ਅਤੇ ਬੀਬੀ ਅਮਰਜੀਤ ਕੌਰ ਸੁਖਮਨੀ ਸੇਵਾ ਸੁਸਾਇਟੀ ਫਰੀਦਕੋਟ,ਕੈਪਟਨ ਬਲਦੇਵ ਸਿੰਘ ਸੁਖਾਨੰਦ,ਸਾਬਕਾ ਮੰਤਰੀ ਹਰੀ ਸਿੰਘ ਜੀਰਾ,ਐਸ.ਐਸ.ਪੀ. ਲੁਧਿਆਣਾ ਗੁਰਪ੍ਰੀਤ ਸਿੰਘ ਤੂਰ , ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ, ਵਿਧਾਇਕ ਡਾ: ਹਰਜੋਤ ਕਮਲ ਸਿੰਘ ਮੋਗਾ,ਵਿਧਾਇਕ ਦਰਸ਼ਨ ਸਿੰਘ ਬਰਾੜ ਬਾਘਾਪੁਰਾਣਾ,ਵਿਧਾਇਕ ਮਨਜੀਤ ਸਿੰਘ ਨਿਹਾਲ ਸਿੰਘ ਵਾਲਾ ,ਸਾਬਕਾ ਵਿਧਾਇਕ ਮੁਹੰਮਦ ਸਦੀਕ ਜੀ,ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਪ੍ਰੋ: ਬਲਜੀਤ ਸਿੰਘ ਗਿੱਲ ਘੱਲਕਲਾਂ ਵਾਲੇ ਸੈਨੇਟਰ ਯੁਨੀਵਰਸਿਟੀ ਆਫ ਕੈਲਗਰੀ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ,ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਤ,ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ,ਸ਼੍ਰੋਮਣੀ ਕਮੇਟੀ ਮੈਂਬਰ ਜਗਤਾਰ ਸਿੰਘ ਰੋਡੇ,ਸੱਤਪਾਲ ਸਿੰਘ ਤਲਵੰਡੀ ਭਾਈ,ਦਵਿੰਦਰ ਸਿੰਘ ਰਣੀਆ,ਸਾਬਕਾ ਪ੍ਰਧਾਨ ਤਖਤ ਸ਼੍ਰੀ ਪਟਨਾ ਸਾਹਿਬ ਮੁਹਿੰਦਰ ਸਿੰਘ ਰੋਮਾਣਾ,ਸ਼੍ਰੋਮਣੀ ਕਮੇਟੀ ਅਗਜੈਕਟਿਵ ਮੈਂਬਰ ਲਖਵੀਰ ਸਿੰਘ ਅਰਾਂਈਆਂ ਵਾਲਾ,ਗੁਰਲਾਭ ਸਿੰਘ ਝੰਡੇਆਣਾ,ਜਥੇਦਾਰ ਤੀਰਥ ਸਿੰਘ ਮਾਹਲਾ, ਅਮਨਦੀਪ ਸਿੰਘ ਅਮਰੀਕਾ,ਜਥੇਦਾਰ ਅਵਤਾਰ ਸਿੰਘ,ਸਾਬਕਾ ਮੰਤਰੀ ਉਪਿਦਰ ਸ਼ਰਮਾ,ਸਾਬਕਾ ਚੇਅਰਮੈਨ ਗੁਰਤੇਜ ਸਿੰਘ ਗਿੱਲ,ਗਿਆਨੀ ਸਾਹਿਬ ਸਿੰਘ ਦਮਦਮੀ ਟਕਸਾਲ ਚੌਂਕ ਮਹਿਤਾ,ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਖਾਲਸਾ ਰੋਡੇ,ਹਰੀ ਸਿੰਘ ਖਾਈ ,ਵਰਦੇਵ ਸਿੰਘ ਮਾਨ,ਬਾਬਾ ਸੁਰਜੀਤ ਸਿੰਘ ਮਸਤੂਆਣਾ,ਸੰਤ ਬਾਬਾ ਉਦੇ ਸਿੰਘ ਗਿਆਰਵੀਂ ਵਾਲੇ ਦੌਧਰ,ਸ਼੍ਰੀ ਅਚਾਰੀਆ ਰਿਸ਼ੀ ਕਿ੍ਰਸ਼ਨਾਨੰਦ ਸ਼ਾਸਤਰੀ,ਸੰਤ ਪ੍ਰਮੇਸ਼ਦਾਰ ਮੱਲੇਵਾਲਾ,ਸੰਤ ਜਸਵਿੰਦਰਦਾਸ ਰੁਮਾਣਾ ਅਲਬੇਲ ਸਿੰਘ,ਮਹੰਤ ਗੰਗਾ ਦਾਸ ਕੋਠਾ ਗੁਰੁ,ਮਹੰਤ ਨਿੱਕੂਰਾਮ ਮਲੂਕਾ,ਮਹੰਤ ਇਕਬਾਲ ਸਿੰਘ ਦੱਲੂਵਾਲਾ,ਮਹੰਤ ਦਰਸ਼ਨ ਸਿੰਘ ਸ਼ਹਿਣਾ,ਮਹੰਤ ਪ੍ਰੇਮ ਦਾਸ ਹਮੀਦੀ,ਕਰਨਲ ਦਰਸ਼ਨ ਸਿੰਘ ਸਮਾਧ ਭਾਈ ਡਾ: ਤਾਰਾ ਸਿੰਘ ਸੰਧੂ,ਕੁਲਦੀਪ ਸਿੰਘ ਢੋਸ,ਜਸਵੰਤ ਸਿੰਘ ਰੋਡੇ,ਸੰਤ ਬਾਬਾ ਕੁਲਵੰਤ ਸਿੰਘ,ਕਰਨੈਲ ਸਿੰਘ ਪੀਰ ਮੁਹੰਮਦ,ਪ੍ਰਧਾਨ ਬੌਬੀ ਬਰਾੜ ਨਿਊਜੀਲੈਂਡ,ਪ੍ਰਧਾਨ ਅਮਰੀਕ ਸਿੰਘ ਬੇਦੀ,ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ,ਸਵਰਨ ਸਿੰਘ ਆਦੀਵਾਲ,ਸ਼੍ਰੀਸੰਤ ਬਾਬਾ ਬ੍ਰਹਿਮੁਨੀ ਜੀ ਜਲਾਲ ਵਾਲੇ ,ਗੁਰਜੰਟ ਸਿੰਘ ਚੰਨੀਆਂ,ਪਿ੍ਰੰਸੀਪਲ ਸ਼ੁਰੇਸ਼ ਕੁਮਾਰ, ਡੀ.ਈ.ਓ.ਬਲਦੇਵ ਸਿੰਘ,ਵਰਦੇਵ ਸਿੰਘ ਨੋਨੀਮਾਨ,ਡਾ: ਨਰੇਸ਼ ਗੋਇਲ ਦਿੱਲੀ ਹਾਰਟ,ਕੁਲਦੀਪ ਸਿੰਘ ਯੋਗੇਵਾਲਾ,ਬੂਟਾ ਸਿੰਘ ਦੌਲਪੁਰਾ,ਪਰਮਜੀਤ ਸਿੰਘ ਕਾਨੂੰਗੋ,ਡਾ: ਕੁਲਦੀਪ ਸਿੰਘ ਕੈਲਾਸ਼,ਬਾਬਾ ਬਲਜੀਤ ਸਿੰਘ ਬੁਰਜ ਕਲਾਲ, ਸੰਤ ਮਹਿੰਦਰ ਸਿੰਘ ਡਾ: ਫਕੀਰ ਮੁਹੰਮਦ,ਸੰਤ ਬਾਬਾ ਰਾਮਾ ਨੰਦ ਜੀ ਭਗਤਾ ਭਾਈ,ਐਡਵੋਕੇਟ ਬੋਧਰਾਜ ਮਜੀਠਿਆ,ਸੰਤ ਬਾਬਾ ਜਗਦੀਪ ਸਿੰਘ ,ਸਰਪੰਚ ਜੱਜ ਸਿੰਘ ਹਰੀਏਵਾਲਾ,ਜੈਲਦਾਰ ਕੁਲਬੀਰ ਸਿੰਘ ਭਲੂਰ,ਸ਼੍ਰੀਮਤੀ ਹਰਬੰਸ ਕੌਰ ਹੀਰੋ,ਸਾਬਕਾ ਐਮ.ਪੀ.ਕੇਵਲ ਸਿੰਘ ਬੈਂਕ ਮੈਨੇਜਰ ਹਰਮਿੰਦਰਪਾਲ ਸਿੰਘ ਗਿੱਲ, ਸੰਤ ਅਨੂਪ ਸਿੰਘ ਬੁੱਗਰਾਂ ਵਾਲੇ,ਸੰਤ ਸੁਰਜੀਤ ਸਿੰਘ ਮਹਿਰੋਂ ਵਾਲੇ ਸ਼ਾਮਲ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜੋੜ ਮੇਲੇ ਵਿਚ ਸ਼ਿਰਕਤ ਕੀਤੀ । ਸਮਾਗਮ ਦੌਰਾਨ ਸਾਰਾ ਦਿਨ ਬਰੈੱਡ ,ਪਕੌੜੇ ,ਜਲੇਬੀਆਂ,ਪ੍ਰਸ਼ਾਦੇ ,ਚਾਹ ਆਦਿ ਦਾ ਲੰਗਰ ਵੀ ਵਰਤਾਇਆ ਗਿਆ।


