ਕਾਮਨ ਸਰਵਿਸ ਸੈਂਟਰ ‘ਤੇ ਮਿਲਣਗੀਆਂ ਅਣਗਿਣਤ ਸਹੂਲਤਾਂ

ਸਮਾਲਸਰ, 31 ਮਾਰਚ (ਗਗਨਦੀਪ ਸ਼ਰਮਾ):- ਕਸਬੇ ਦੇ ਲੋਕਾਂ ਦੀਆਂ ਅਣਗਿਣਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਡਾਕਘਰ ਨੇੜੇ ਸ਼ਰਮਾ ਕੰਪਿਊਟਰ ਟਾਈਪਿਸਟ ਵਾਲਿਆਂ ਨੂੰ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਚਲਾਉਣ ਦੀ ਮੰਨਜੂਰੀ ਮਿਲ ਗਈ ਹੈ। ਬਹੁਤ ਹੀ ਜਲਦ ਕੇਂਦਰ ਸਰਕਾਰ ਦੀ ਕਾਮਨ ਸਰਵਿਸ ਸੈਂਟਰ ਯੋਜਨਾ ਹੇਠ ਇੱਕ ਛੱਤ ਥੱਲੇ ਜੀਵਨ ਬੀਮਾਂ, ਵਹੀਕਲ ਬੀਮਾਂ, ਪਾਸਪੋਰਟ, ਪੈਨ ਕਾਰਡ, ਬਿਜਲੀ ਪਾਣੀ ਦੇ ਬਿੱਲ, ਐਲ.ਈ.ਡੀ. ਬਲੱਬ ਤੇ ਪੱਖੇ, ਈ-ਲਰਨਿੰਗ ਕੋਰਸ ਆਦਿ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਦੱਸਣਾ ਬਣਦਾ ਹੈ ਕਿ ਇੱਥੇ ਪਹਿਲਾਂ ਹੀ ਹਰ ਕਿਸਮ ਦੀ ਫਾਇਲਾਂ ਭਰਨ ਅਤੇ ਦਰਖਾਸਤਾਂ ਸਮੇਤ ਹੋਰ ਟਾਈਪਿੰਗ ਦਾ ਕੰਮ ਇਮਾਨਦਾਰੀ ਅਤੇ ਬਿਨਾਂ ਲਾਲਚ ਕੀਤਾ ਜਾ ਰਿਹਾ ਹੈ। ਕਾਮਨ ਸਰਵਿਸ ਸੈਂਟਰ ਚਾਲੂ ਹੋਣ ਨਾਲ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਕਾਫੀ ਵਾਧਾ ਹੋਣ ਜਾ ਰਿਹਾ ਹੈ। ਇਸ ਦੇ ਨਾਲ ਪਬਲਿਕ ਕਾਉਂਟਰ ਮੰਚ ਤਹਿਤ ਜਨਤਾ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਨੂੰ ਪ੍ਰਸ਼ਾਸ਼ਨ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਵੀ ਸਫਲਤਾ ਪੂਰਵਕ ਕੀਤਾ ਜਾ ਰਿਹਾ ਹੈ।


