ਪੰਜਾਬੀ ਸਾਹਿਤ ਸਭਾ ਬਰਗਾੜੀ ਵੱਲੋਂ ਰੂ-ਬਰੂ ਅਤੇ ਸਨਮਾਨ ਸਮਾਹੋਰ 1 ਅਪਰੈਲ ਨੂੰ

ਬਰਗਾੜੀ 31 ਮਾਰਚ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)-ਸਾਹਿਤ ਸਭਾ ਬਰਗਾੜੀ ਵੱਲੋਂ ਆਪਣੇ ਪ੍ਰੋਗਰਾਮਾਂ ਲੜੀ ਨੂੰ ਅੱਗੇ ਤੋਰਦਿਆਂ ਰੂ-ਬਰੂ ਅਤੇ ਸਨਮਾਨ ਸਮਾਹੋਰ ਅੱਜ ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੁਰਜ ਬੰਬੀਹਾ ਰੋਡ ਬਰਗਾੜੀ ਵਿਖੇ 1 ਅਪਰੈਲ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਅਹੁਦੇਦਾਰ ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ ਅਤੇ ਸੁਖਰਾਜ ਸਿੰਘ ਗੋਂਦਾਰਾ ਨੇ ਦੱਸਿਆਂ ਕਿ ਇਸ ਸਮਾਗਮ ਦੌਰਾਨ ਉੱਭਰਦੇ ਨੌਜਵਾਨ ਸਾਹਿਤਕਾਰ ਰਮਿੰਦਰ ਫਰੀਦਕੋਟੀ ਨਾਲ ਰੂ-ਬਰੂ ਕਰਵਾਇਆ ਜਾਵੇਗਾ ਅਤੇ ਇਸ ਤੋਂਂ ਇਲਾਵਾ ਉੱਘੇ ਸ਼ਾਇਰ ਅਤੇ ਲੇਖਕ ਬਲਦੇਵ ਸਿੰਘ ਭਗਤਾ ਭਾਈਕਾ ਦੀ ਪਲੇਠੀ ਪੁਸਤਕ ‘ਟਕੋਰਾਂ’ ਜਾਰੀ ਕੀਤੀ ਜਾਵੇਗੀ ਅਤੇ ਲਗਾਤਾਰ ਪੰਜਾਬੀ ਮਾਂ ਬੋਲੀ ਸੇਵਾ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ‘ਚ ਉੱਘੇ ਸ਼ਾਇਰ ਅਤੇ ਲੇਖਕ ਸਿਰਕਤ ਕਰਨਗੇ ਅਤੇ ਕਵੀ ਦਰਬਾਰ ਹੋਵੇਗਾ। ਇਸ ਸਮੇਂ ਬਲਵਿੰਦਰ ਸਿੰਘ ਚਾਨੀ ਸੂਬੇਦਾਰ ਮੁਨਸ਼ੀ ਸਿੰਘ ਕੁਲਦੀਪ ਸਿੰਘ ਨਿਆਮੀਂ, ਅਮਨਦੀਪ ਸਾਹੋਕੇ ਪ੍ਰੇਮ ਸਿੰਘ ਬਰਗਾੜੀ, ਡਾ. ਦਰਸ਼ਨ ਸਿੰਘ ਝੋਟੀਵਾਲਾ, ਗੁਰਸੇਵਕ ਸਿੰਘ ਟੇਕ ਚੰਦ ਅਰਸ਼ੀ, ਜਸਵਿੰਦਰ ਸਿੰਘ ਮੰਡ, ਵਰਿੰਦਰ ਝੱਖੜਵਾਲਾ ਆਦਿ ਹਾਜ਼ਰ ਸਨ।