ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਜ਼ਿਲਾ ਪੱਧਰੀ ਮੀਟਿੰਗ ਹੋਈ

ਮੋਗਾ,31 ਮਾਰਚ (ਜਸ਼ਨ)-ਜ਼ਿਲਾ ਕਾਂਗਰਸ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਰੈਸਟ ਹਾੳੂੁਸ ਵਿਖੇ ਕਰਵਾਈ ਗਈ। ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਵਿਧਾਇਕ ਡਾ: ਹਰਜੋਤ ਕਮਲ ,ਕਾਂਗਰਸ  ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਮਹਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮੀਟਿੰਗ ਵਿਚ ਸ਼ਾਮਲ ਕਾਂਗਰਸੀ ਆਗੂਆਂ ਅਤੇ  ਵਰਕਰਾਂ  ਨੂੰ ਸੰਬੋਧਨ ਕਰਨ ਵਾਲਿਆਂ ਵਿਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਡਾ: ਹਰਜੋਤ ਕਮਲ ,ਕਾਂਗਰਸ  ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਤੋਂ ਇਲਾਵਾ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ, ਸਾਬਕਾ ਜ਼ਿਲਾ ਪ੍ਰਧਾਨ ਡਾ: ਤਾਰਾ ਸਿੰਘ ਸੰਧੂ ਨੇ ਆਖਿਆ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਾਸ ਕੀਤਾ ਗਿਆ ਬਜਟ ਪੰਜਾਬ ਦੇ ਹਰ ਵਰਗ ਲਈ ਖੁਸ਼ਗਵਾਰ ਮਾਹੌਲ ਸਿਰਜਣ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਬੁਲਾਰਿਆਂ ਨੇ ਨੌਜਵਾਨਾਂ ਨੂੰ ਸਰਗਰਮੀ ਨਾਲ ਜਥੇਬੰਦਕ ਤੌਰ ’ਤੇ ਕਾਂਗਰਸ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਪੰਚਾਇਤ ਚੋਣਾਂ ਉਪਰੰਤ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ  । ਬੁਲਾਰਿਆਂ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਖੇਤੀ ਟਿੳੂਬਲਾਂ ’ਤੇ ਬਿਜਲੀ ਬਿੱਲ ਹਰਗਿਜ਼ ਨਹੀਂ ਲੱਗਣਗੇ। ਬੁਲਾਰਿਆਂ ਨੇ ਸ਼ੋ੍ਰਮਣੀ ਅਕਾਲੀ ਦਲ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਕੈਪਟਨ ਨੇ ਧਾਰਮਿਕ ਸਥਾਨਾਂ ’ਤੇ ਲੱਗੇ ਜੀ ਐੱਸ ਟੀ ਨੂੰ ਖਤਮ ਕਰਕੇ ਆਪਣਾ ਫਰਜ਼ ਨਿਭਾਇਆ ਹੈ ਪਰ ਕੇਂਦਰ ਵਿਚ ਅਕਾਲੀਆਂ ਦੀ ਭਾਈਵਾਲ ਸਰਕਾਰ ਹਸਣ ਦੇ ਬਾਵਜੂਦ ਕੇਂਦਰ ਨੇ ਲੰਗਰਾਂ ’ਤੇ ਲੱਗਿਆ ਜੀ ਐੱਸ ਟੀ ਖਤਮ ਨਹੀਂ ਕੀਤਾ ਹੈ। ਇੰਜ ਅਕਾਲੀਆਂ ਤੋਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਅੱਜ ਦੀ ਮੀਟਿੰਗ ਵਿਚ,Puran singh sandhu, ਡਾ: ਪਵਨ ਥਾਪਰ, ਇੰਦਰਜੀਤ ਸਿੰਘ ,ਜਸਵੀਰ ਸਿੰਘ, ਸੇਵਕ ਸਿੰਘ ,ਭੋਲਾ ਸਿੰਘ ਬਰਾੜ, ਜਗਸੀਰ ਸਿੰਘ , ਧਰਮਜੀਤ ਸਿੰਘ, ਰਵਿੰਦਰ ਸਿੰਘ ,ਿਸ਼ਨ ਕੁਮਾਰ ,ਦਰਬਾਰਾ ਸਿੰਘ, ਕੁਲਵਿੰਦਰ ਸਿੰਘ ,ਗੁਰਬਚਨ ਸਿੰਘ ,ਸਤਨਾਮ ਸਿੰਘ ਸੰਦੇਸ਼ੀ, ਵਿਜੇ ਧੀਰ , ਰੀਮਾ ਖੰਨਾ,ਕਮਲਜੀਤ ਕੌਰ, ਗੁਰਜੰਟ ਸਿੰਘ,ਅਵਤਾਰ ਸਿੰਘ ਪੀ ਏ ,ਪ੍ਰਵੀਨ ਮੱਕੜ,ਸਰਪੰਚ ਨਰਿੰਦਰ ਕੌਰ ਡਾਲਾ, ਸਰਬਜੀਤ ਸਿੰਘ ,ਛਿੰਦਾ ਬਰਾੜ,ਅਕਾਸ਼ਦੀਪ ਸਿੰਘ ਆਦਿ ਆਗੂ ਅਤੇ ਵਰਕਰ ਸ਼ਾਮਲ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ