ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਮੋਗਾ ਵਿਖੇ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ

ਮੋਗਾ,1 ਅਪ੍ਰੈਲ (Harvinder babbu / ਜਸ਼ਨ)- ਵੱਖ ਵੱਖ ਜਥੇਬੰਦੀਆਂ ਵੱਲੋਂ 2 ਅਪਰੈਲ ਦੇ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਅਮਨ ਕਾਨੂੰਨ ਦੇ ਹਾਲਾਤਾਂ ਨੂੰ ਸਾਜ਼ਗਾਰ ਬਣਾਈ ਰੱਖਣ ਲਈ ਅੱਜ ਸ਼ਾਮ ਮੋਗਾ ਦੇ ਬਜ਼ਾਰਾਂ ਵਿਚ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ । ਫਲੈਗ ਮਾਰਚ ਦੀ ਅਗਵਾਈ ਐੱਸ ਪੀ ਇੰਵੈਸਟੀਗੇਸ਼ਨ ਵਜੀਰ ਸਿੰਘ ਖਹਿਰਾ ਨੇ ਕੀਤੀ ਜਦਕਿ ਉਹਨਾਂ ਨਾਲ ਪੁਲਿਸ ਦੇ ਆਲਾ ਅਫਸਰ ਵੀ ਮਾਰਚ ਵਿਚ ਸ਼ਾਮਲ ਹੋਏ। ਇਹ ਮਾਰਚ ਥਾਣਾ ਮੋਗਾ ਸਿਟੀ 1 ਤੋਂ ਆਰੰਭ ਹੋ ਕੇ ਬਜ਼ਾਰਾਂ ਵਿਚ ਦੀ ਹੰੁਦਾ ਹੋਇਆ ਥਾਣਾ ਸਿਟੀ 2 ਜਾ ਕੇ ਸਮਾਪਤ ਹੋਇਆ । ਇਸ ਮਾਰਚ ਵਿਚ ਮਹਿਲਾ ਪੁਲਿਸ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਐੱਸ ਪੀ ਇੰਵੈਸਟੀਗੇਸ਼ਨ ਵਜੀਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਆਏ ਫੈਸਲੇ ਉਪਰੰਤ ਕੁਝ ਜਥੇਬੰਦੀਆਂ ਵੱਲੋਂ 2 ਅਪਰੈਲ ਦੇ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਮੋਗਾ ਵਿਚ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਅੱਜ ਦਾ ਫਲੈਗ ਮਾਰਚ ਲੋਕਾਂ ਦੇ ਮਨੋਬਲ ਨੂੰ ਬਣਾਈ ਰੱਖਣ ਲਈ ਕੱਢਿਆ ਗਿਆ ਹੈ । ਉਹਨਾਂ ਆਖਿਆ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਬਣਾਈ ਰੱਖਣ ਲਈ ਵਾਧੂ ਸੁਰੱਖਿਆ ਦਸਤੇ ਤੈਨਾਤ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ । ਉਹਨਾਂ ਇਹ ਵੀ ਦੱਸਿਆ ਕਿ ਬੰਦ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਦੇ ਸਥਾਨਕ ਆਗੂਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਪੇ੍ਰਰਿਤ ਕੀਤਾ ਗਿਆ ਹੈ ਤਾਂ ਕਿ ਸ਼ਾਤਮਈ ਮਾਹੌਲ ਬਣਾਈ ਰੱਖਣ ਵਿਚ ਸਹਾਇਤਾ ਮਿਲੇ।
------------------------------------- ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


