ਪੰਚ ਸੋਮਾ ਸਿੰਘ ਅਤੇ ਲੋਕ-ਗਾਇਕ ਗੁਰਨਾਮ ਗਿੱਲ ਨੂੰ ਸਦਮਾ,ਮਾਤਾ ਦਾ ਦਿਹਾਂਤ

ਸਮਾਲਸਰ,1 ਅਪ੍ਰੈਲ (ਜਸਵੰਤ ਗਿੱਲ)-ਕਸਬਾ ਸਮਾਲਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੌਜੂਦਾ ਪੰਚਾਇਤ ਮੈਂਬਰ ਸੋਮਾ ਸਿੰਘ ਗਿੱਲ ਅਤੇ ਲੋਕ ਗਾਇਕ ਗੁਰਨਾਮ ਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ (60) ਦਾ ਸੰਖੇਪ ਜਿਹੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ। ਪੰਚ ਸੋਮਾ ਸਿੰਘ,ਰਾਜਾ ਸਿੰਘ ਅਤੇ ਗੁਰਨਾਮ ਗਿੱਲ ਨੇ ਦੱਸਿਆ ਕਿ ਮਾਤਾ ਰਣਜੀਤ ਕੌਰ ਪਿਛਲੇ ਕੁਝ ਦਿਨਾਂ ਤੋਂ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਸਨ।ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ।ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾਂ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ,ਸ਼ਹਿਰੀ ਪ੍ਰਧਾਨ ਪਵਨ ਢੰਡ,ਬਾਲ ਕਿ੍ਰਸ਼ਨ ਬਾਲੀ ਬਾਘਾਪੁਰਾਣਾ,ਪ੍ਰਧਾਨ ਵੀਰਪਾਲ ਸਿੰਘ ਸਮਾਲਸਰ,ਸੁਖਹਰਪ੍ਰੀਤ ਸਿੰਘ ਰੋਡੇ,ਸਾਬਕਾ ਸਰਪੰਚ ਪਾਲਾ ਸਿੰਘ ਭਲੂਰ,ਰਾਜਵੰਤ ਸਿੰਘ ਮਾਹਲਾ,ਸਰਪੰਚ ਅਮਰਜੀਤ ਕੋਰ ਸਮਾਲਸਰ,ਸਰਪੰਚ ਰਣਧੀਰ ਸਿੰਘ ਸਰਾਂ, ਸਰਪੰਚ ਸੋਹਣ ਸਿੰਘ,ਸਾਬਕਾ ਸਰਪੰਚ ਹਰਮੇਸ਼ ਸਿੰਘ ਮੇਸੀ,ਸਰਪੰਚ ਜਗਮੇਲ ਸਿੰਘ ਉਰਫ ਸਾਹਬ,ਪੰਚ ਪਵਨ ਕੁਮਾਰ,ਪ੍ਰਧਾਨ ਗੁਰਦੀਪ ਸਿੰਘ ਦੀਪਾ,ਬੀ.ਬੀ.ਸੀ ਭੱਠੇ ਦੇ ਮਾਲਕ ਦੇਸਰਾਜ,ਇੰਸਪੈਕਟਰ ਗੁਰਮੀਤ ਸਿੰਘ ਸੰਧੂ,ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਚਰਨਜੀਤ ਸਮਾਲਸਰ,ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ,ਸੁਖਦੇਵ ਸਿੰਘ ਸੋਢੀ,ਅਮਰਜੀਤ ਸਿੰਘ ਯਮਲਾ,ਗੀਤਕਾਰ ਗੋਰਾ ਗਿੱਲ,ਗਾਇਕ ਗੋਬਿੰਦ ਸਿੰਘ,ਗਾਇਕ ਅਵਤਾਰ ਗਿੱਲ,ਗੀਤਕਾਰ ਰਾਜਵੀਰ ਦੀਦਾਰੇਵਾਲਾ,ਜਸਮੇਲ ਸਿੰਘ ਬਰਾੜ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਮਾਤਾ ਰਣਜੀਤ ਕੌਰ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 8 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਮਾਲਸਰ ਵਿਖੇ ਦੁਪਹਿਰੇ 1:30 ਵਜੇ ਪਾਏ ਜਾਣਗੇ।


