ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਫੇਲ : ਐਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ

ਚੰਡੀਗੜ 1 ਅਪ੍ਰੈਲ (ਪੱਤਰ ਪਰੇਰਕ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਆਖਿਆ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਜਿੰਨੇ ਵੀ ਵਾਅਦੇ ਕੀਤੇ ਉਹ ਸਾਰੇ ਦੇ ਸਾਰੇ ਠੁਸ ਹੋ ਗਏ ਅਤੇ ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਅਸਫਲ ਸਾਬਿਤ ਹੋਈ ਹੈ ਅਤੇ ਅੱਗੇ ਵੀ ਇਸ ਦੀ ਸੁਧਾਰ ਦੀ ਕੋਈ ਆਸ ਨਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ਹਰ ਖੇਤਰ ਵਿਚ ਫੇਲ ਹੋਈ ਹੈ ਅਤੇ ਇਨਾਂ ਵਿਚੋਂ ਕੁਝ ਖੇਤਰਾਂ ਨੂੰ ਹੇਠ ਲਿਖਿਆ ਗਿਆ ਹੈ ਕਿਉਂ ਜੋ ਇਹ ਕੋਈ ਲੁਕੀ ਹੋਈ ਗੱਲ ਨਹੀ ਰਹੀ ਗਈ, ਤਾਜ਼ਾ ਸਲਾਨਾ ਬਜਟ ਵਿਚ ਪੰਜਾਬ ਕਾਂਗਰਸ ਸਰਕਾਰ ਨੇ ਕਈ ਤਰਾਂ ਦੇ ਟੈਕਸ ਲਾ ਕੇ ਪੰਜਾਬ ਦੀ ਜਨਤਾ ਉਤੇ ਵੱਡਾ ਬੋਝ ਪਾ ਦਿੱਤਾ ਹੈ ਪਰ ਰਾਹਤ ਕੋਈ ਨਹੀ ਦਿੱਤੀ ਇਸ ਲਈ ਇਸ ਖੇਤਰ ਵਿਚ ਪੰਜਾਬ ਕਾਂਗਰਸ ਸਰਕਾਰ ਪੂਰੀ ਤਰਾਂ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਕਾਂਗਰਸ ਸਰਕਾਰ ਨੇ ਪੰਜਾਬ ਦੇ ਨੋਜਵਾਨਾਂ ਲਈ ਬੜਾਂ ਜੋਰ ਸ਼ੋਰ ਨਾਲ ਵਾਅਦਾ ਕੀਤਾ ਸੀ ਪਰ ਬੇਰੁਜਗਾਰੀ ਅੱਗੇ ਤੋ ਵੀ ਵੱਧ ਗਈ ਹੈ । ਪੰਜਾਬ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਇਹ ਵਾਅਦਾ ਕੀਤਾ ਸੀ ਕਿ ਕਿਸਾਨਾ ਦੇ ਹਰ ਤਰਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ ਪਰ ਕਿਸਾਨਾਂ ਦੀ ਹਾਲਤ ਪਹਿਲਾਂ ਤੋਂ ਵੀ ਮੰਦੀ ਇਸ ਕਾਂਗਰਸ ਰਾਜ ਵਿਚ ਹੋ ਗਈ ਹੈ ਅਤੇ ਹਰ ਰੋਜ਼ ਕਰਜ਼ੇ ਹੱਥਂੋ ਦੁੱਖੀ ਹੋ ਕੇ ਕਿਸਾਨ ਖੁਦਖੁਸ਼ੀਆਂ ਕਰ ਰਹੇ ਹਨ ਇਸ ਖੇਤਰ ਵਿਚ ਵੀ ਪੰਜਾਬ ਕਾਂਗਰਸ ਸਰਕਾਰ ਪੂਰੀ ਫੇਲ ਹੋ ਚੁਕੀ ਹੈ। ਸ:ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਗੱਲ ਵੀ ਧਿਆਨ ਦਿਵਾਇਆ ਕਿ ਕਾਂਗਰਸ ਪਾਰਟੀ ਵੱਲੋ ਚੋਣਾਂ ਤੋਂ ਪਹਿਲਾਂ ਬਿਜਲੀ ਦੇ ਬਿਲ ਮੁਆਫ ਕਰਨ ਲਈ ਅਤੇ ਬਿਜਲੀ ਦੇ ਬਿਲ ਘਟਾਉਣ ਦਾ ਵੀ ਵਾਅਦਾ ਕੀਤਾ ਸੀ ਪਰ ਇਸਦੇ ਉਲਟ ਨਾ ਬਿਜਲੀ ਮੁਆਫ ਕੀਤੀ ਗਈ ਅਤੇ ਨਾ ਹੀ ਬਿਜਲੀ ਦੇ ਖਰਚੇ ਘਟਾਏ ਗਏ ਅਤੇ ਪੈਟਰੋਲ ਪਦਾਰਥਾਂ ਅਤੇ ਫਾਲਤੂ ਖਰਚੇ ਪਾ ਕੇ ਪੰਜਾਬ ਦੀ ਜਨਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ।


