ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੰਤ ਜਗਜੀਤ ਸਿੰਘ ਨੂੰ ਸਦਮਾ- ਮਾਤਾ ਦਾ ਦੇਹਾਂਤ ,ਅੰਤਿਮ ਸੰਸਕਾਰ ਮੌਕੇ ਪਹੁੰਚੇ ਹਜ਼ਾਰਾ ਸ਼ਰਧਾਲੂ

ਮੋਗਾ,2 ਅਪ੍ਰੈਲ (ਚਮਕੌਰ ਸਿੰਘ ਧਾਲੀਵਾਲ, ਲੋਪੋਂ) ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਬਾਨੀ ਸੁਆਮੀ ਜੋਰਾ ਸਿੰਘ ਦੀ ਧਰਮ ਪਤਨੀ ਅਤੇ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਦੀ ਸਤਿਕਾਰਯੋਗ ਮਾਤਾ ਨਸੀਬ ਕੌਰ (85) ਅੱਜ ਇਸ ਫਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਏ। ਮਾਤਾ ਜੀ ਨੇ ਲੰਘੀ ਰਾਤ ਅੰਤਿਮ ਸਾਹ ਲਿਆ। ਸਵਰਗੀ ਮਾਤਾ ਨਸੀਬ ਕੌਰ ਦਾ ਅੰਤਿਮ ਸੰਸਕਾਰ ਲੋਪੋਂ ਵਿਖੇ ਧਾਰਮਿਕ ਰੀਤੀ ਰਿਵਾਜ਼ਾ ਨਾਲ ਕੀਤਾ ਗਿਆ। ਮਾਤਾ ਦੀ ਚਿਤਾ ਨੂੰ ਅਗਨੀ ਉਨਾਂ ਦੇ ਸਪੱਤਰਾ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ, ਹਰਜਿੰਦਰ ਸਿੰਘ ਕਨੇਡੀਅਨ ਅਤੇ ਪੋਤਰੇ ਚੇਅਰਮੈਨ ਭਗੀਰਥ ਸਿੰਘ ਲੋਪੋਂ ਨੇ ਦਿਖਾਈ। ਇਸ ਤੋਂ ਪਹਿਲਾ ਮਾਤਾ ਜੀ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ ਹਜ਼ਾਰਾ ਸ਼ਰਧਾਲੂਆਂ, ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਰਾਜਸੀ ਧਿਰਾਂ ਦੇ ਆਗੂਆਂ ਨੇ ਮਾਤਾ ਨੂੰ ਸ਼ਰਧਾ ਦੇ ਫੁੱਲ ਦੇ ਭੇਂਟ ਕੀਤੇ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਲਖਵੀਰ ਸਿੰਘ ਉੱਚਾ ਡੇਰਾ ਦੌਧਰ, ਮਾਤਾ ਰਾਜਿੰਦਰ ਕੌਰ ਡੁਗਾਲ ਵਾਲੇ, ਮਹੰਤ ਨਿਰਮਲ ਦਾਸ ਲੋਪੋਂ, ਮਹੰਤ ਕੇਵਲ ਦਾਸ ਲੋਪੋਂ, ਬਾਬਾ ਕੁਲਵੰਤ ਸਿੰਘ ਮਹਿਦੇਆਣਾ, ਬਾਬਾ ਮਹਿੰਦਰ ਸਿੰਘ ਕੋਠਾ ਗੁਰੂ, ਬਾਬਾ ਦਿਆ ਸਿੰਘ ਟਾਹਲੀ ਸਾਹਿਬ, ਬਾਬਾ ਜਸਵੰਤ ਸਿੰਘ ਨਾਮਧਾਰੀ ਹਿੰਮਤਪੁਰਾ, ਸੰਤ ਮੁਰਾਰੀ ਦਾਸ ਬੱਦੋਵਾਲ, ਬਾਬਾ ਸਰਬਜੋਤ ਸਿੰਘ ਡਾਗੋਂ, ਬਾਬਾ ਜਸਪ੍ਰੀਤ ਸਿੰਘ ਮਲੂਕਾ, ਬਾਬਾ ਰਾਮਪਾਲ ਸਿੰਘ ਝਾਡੇਵਾਲਿਆਂ ਦੇ ਸੇਵਾਦਾਰ, ਵਿਧਾਇਕ ਮਨਜੀਤ ਸਿੰਘ ਬਿਲਾਸਪਰੁ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਜ਼ਿਲਾ ਪ੍ਰਧਾਨ ਐਸ ਸੀ ਵਿੰਗ ਅਕਾਲੀ ਦਲ ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਤ, ਸੀਨੀਅਰ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਚਰਨਜੀਤ ਸਿੰਘ ਝੰਡੇਆਣਾ ਜ਼ਿਲਾ ਪ੍ਰਧਾਨ ਬੀ ਸੀ ਵਿੰਗ,  ਹਰਜਿੰਦਰ ਸਿੰਘ ਕੁੱਸਾ, ਰਵਿੰਦਰ ਟੁਰਨਾ, ਪ੍ਰਧਾਨ ਬਚਿੱਤਰ ਸਿੰਘ ਘੋਲੀਆ, ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਸੁਖਪ੍ਰੀਤ ਸਿੰਘ ਐਸ ਡੀ ਐਮ ਮੋਗਾ, ਬਲਦੇਵ ਸਿੰਘ ਰਿਟਾਇਡ ਤਹਿਸੀਲਦਾਰ, ਜੈਰਾਮ ਕੱਕੜ, ਸ਼ਰਨਜੀਤ ਰੂਬੀ ਦੌਧਰ, ਗੁਰਮੀਤ ਸਿੰਘ ਉੱਭੀ, ਤਾਰਾ ਸਿੰਘ ਲੋਹੀਆ, ਗੁਰਚਰਨ ਸਿੰਘ ਬੀੜ ਰਾੳੂਕੇ, ਰਾਜੂ ਸ਼ਾਤ, ਪ੍ਰਧਾਨ ਨਾਜਰ ਸਿੰਘ ਬੱਦੋਵਾਲ, ਦਲਜੀਤ ਸਿੰਘ ਅਮਰੀਕਾ, ਕਾਕਾ ਸਿੰਘ ਸਰਪੰਚ ਲੋਪੋਂ, ਜਥੇਦਾਰ ਗੁਲਜਾਰਾ ਸਿੰਘ ਲੋਪੋਂ, ਪ੍ਰੀਤਮ ਸਿੰਘ ਚੁੱਘਾ ਆਸਟ੍ਰੇਲੀਆ, ਬਲਦੇਵ ਸਿੰਘ ਚੁੱਘਾ ਆਸਟ੍ਰੇਲੀਆ, ਕੁਲਦੀਪ ਸਿੰਘ ਚੁੱਘਾ, ਸੁਰਜੀਤ ਸਿੰਘ ਚੂੁੱਘਾ ਆਸਟ੍ਰੇਲੀਆ, ਗੁਰਵਿੰਦਰ ਸਿੰਘ ਚੁੱਘਾ ਆਸਟ੍ਰੇਲੀਆ, ਗੁਰਜੰਟ ਸਿੰਘ ਬਰਨਾਲਾ, ਜੱਗਾ ਸਿੰਘ ਲੋਪੋਂ, ਪੰਡਤ ਸੋਮ ਨਾਥ ਰੋਡੇ, ਹਰਚੰਦ ਸਿੰਘ ਬੰੜੂਦੀ, ਹਰਨੇਕ ਸਿੰਘ ਲੁਧਿਆਣਾ, ਕੁਲਦੀਪ ਸਿੰਘ ਮਾਗਟ, ਹਰਨਾਮ ਸਿੋੰਘ ਨਾਮਾ, ਬਲਰਾਜ ਸਿੰਘ ਰਾਜਾ, ਬੀਬੀ ਕਰਮਜੀਤ ਕੌਰ ਵਾਈਸ ਪ੍ਰਧਾਨ ਸੰਤ ਦਰਬਾਰਾ ਸਿੰਘ ਸੰਸਥਾਵਾਂ, ਭੈਣ ਹਰਪ੍ਰੀਤ ਕੌਰ ਚੁੱਘਾ, ਭੈਣ ਅਮਰਪਾਲ ਕੌਰ ਂਿੲੰਗਲੈਡ, ਸਾਜਨ ਸਟੂਡੀਓ, ਤਰਸੇਮ ਸਿੰਘ ਸੇਮਾ, ਇੰਦਰਜੀਤ ਸਿੰਘ ਦੇਵਗਣ, ਇੰਦਰ ਸਿੰਘ, ਮਨਪ੍ਰੀਤ ਸਿੰਘ ਮੰਤਰੀ ਤੋਂ ਇਲਾਵਾ ਹੋਰ ਵੀ ਰਾਜਸੀ,ਸਮਾਜਿਕ ਅਤੇ ਧਾਰਮਿਕ ਆਗੂ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ