ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ ਜੀ.ਟੀ.ਬੀ ਗੜ ਵਿਖੇ ਚੱਲ ਰਹੇ ਕੋਰਸਾਂ ਦੀ ਜਾਣਕਾਰੀ ਦੀ ਸੂਚੀ ਕਮ ਕੈਲੰਡਰ ਐਸ.ਡੀ ਐਮ ਵੱਲੋਂ ਜਾਰੀ

ਮੋਗਾ, 3 ਅਪ੍ਰੈਲ (ਜਸ਼ਨ) -ਪੰਜਾਬ ਸਰਕਾਰ ਦੁਆਰਾ ਸਥਾਪਿਤ ਤੇ ਮਹਾਰਾਜਾ ਰਣਜੀਤ ਸਿੰੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਦਾਰੇ ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ ਜੀ.ਟੀ.ਬੀ ਗੜ ਵਿਖੇ ਚੱਲ ਰਹੇ ਵੱਖ ਵੱਖ ਇੰਜੀਨੀਅਰਿੰਗ ਡਿਗਰੀ ਅਤੇ ਸਕਿੱਲ ਸਰਟੀਫਿਕੇਟ ਕੋਰਸਾਂ ਸਬੰਧੀ ਜਾਣਕਾਰੀ ਸੂਚੀ ਅਤੇ ਸਾਲ 2018 ਦਾ ਕੈਲੰਡਰ ਐਸ. ਡੀ. ਐਮ ਸ੍ਰੀ ਅਮਰਬੀਰ ਸਿੰਘ ਸਿੱਧੂ (ਪੀ ਸੀ ਐੱਸ) ਬਾਘਾਪੁਰਾਣਾ ਅਤੇ ਤਹਿਸੀਦਾਰ ਗੁਰਮੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਡਾ: ਅਮਿਤ ਕੁਮਾਰ ਮਨੋਚਾ ਨੇ ਦੱਸਿਆ ਕਿ ਕਾਲਜ ਵਿੱਚ ਬੀ.ਟੈੱਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ,ਬੀ.ਟੈੱਕ ਇਲੈਕਟ੍ਰੀਕਲ ਇੰਜੀਨੀਅਰਿੰਗ, ਬੀ.ਟੈੱਕ ਮਕੈਨੀਕਲ ਇੰਜੀਨੀਅਰਿੰਗ ਅਤੇ ਬੀ.ਟੈੱਕ ਸਿਵਲ ਇੰਜੀਨੀਅਰਿੰਗ ਦੇ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ ਪਹਿਲੇ ਸਾਲ ਵਿੱਚ ਦਾਖਲਾ ਲੈਣ ਲਈ ਯੋਗਤਾ 12ਵੀ ਨਾਨ ਮੈਡੀਕਲ ਅਤੇ ਦੂਜੇ ਸਾਲ ਵਿੱਚ ਦਾਖਲਾ ਲੈਣ ਲਈ ਯੋਗਤਾ ਤਿੰਨ ਸਾਲ ਦਾ ਡਿਪਲੋਮਾ ਹੈ। ਇਸ ਮੌਕੇ ਕਾਲਜ ਡਾਇਰੈਕਟਰ ਡਾ: ਮਨੋਚਾ ਨੇ ਦੱਸਿਆ ਕਿ ਪਛੜੀਆਂ ਜਾਤੀਆਂ ਤੇ ਪਛੜੇ ਕਬੀਲਿਆਂ ਦੇ ਬੱਚੇ ਸਰਕਾਰ ਵੱਲੋਂ ਚਲਾਈ ਸਕੀਮ ਅਧੀਨ ਬਿਨਾਂ ਫ਼ੀਸਾਂ ਤੋਂ ਅਤੇ ਗਰੀਬ ਪਰਿਵਾਰਾ ਦੇ ਵਿਦਿਆਰਥੀ ਘੱਟ ਫੀਸਾਂ ਵਿੱਚ ਅੰਤਰ ਰਾਸ਼ਟਰੀ ਪੱਧਰ ਦੀ ਪੜਾਈ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਕਾਲਜ ਦੇ ਵਿਸ਼ਾਲ ਹਰੇ ਭਰੇ ਕੈਂਪਸ , ਹਾਈ ਸਪੀਡ ਇੰਟਰਨੈਟ ਸੇਵਾਵਾਂ,ਅਧੁਨਿਕ ਲੈਬਾਂ, ਹੋਸਟਲ ਅਤੇ ਖੇਡ ਮੈਦਾਨ ਦੇ ਨਾਲ ਨਾਲ ਲਾਇਬਰੇਰੀ ਅਤੇ ਤਜ਼ੁਰਬੇਕਾਰ ਸਟਾਫ ਬੱਚਿਆਂ ਨੂੰ ਪੜਾਈ ਲਈ ਪ੍ਰੇਰਿਤ ਕਰਦਾ ਹੈ। ਉਨਾਂ ਕਾਲਜ ਵਿੱਚ ਨਵੇਂ ਸ਼ੁਰੂ ਹੋਏ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਇੰਨਾ ਕੋਰਸਾਂ ਦੀ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿਦੇਸ਼ ਵਿੱਚ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਉਨਾਂ ਨੇ ਇਹ ਵੀ ਦੱਸਿਆ ਕਿ ਸੰਸਥਾਂ ਵਿੱਚ ਇਸ ਸਾਲ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ ,ਜਿਨਾਂ ਕੋਰਸਾਂ ਵਿੱਚ ਬੀ ਸੀ ਏ (ਤਿੰਨ ਸਾਲਾ ਕੋਰਸ) , ਬੀ ਬੀ ਏ (ਤਿੰਨ ਸਾਲਾ ਕੋਰਸ) ਅਤੇ ਕਿੱਤਾ ਮੁਖੀ ਕੋਰਸਕੰਪਿਊਟਰ ਮੈਂਟੀਨੈਂਸ ਤੇੇ ਪੋ੍ਰਗਾਮਿੰਗ ਐਂਸਿਸਟੈਂਟ (ਇੱਕ ਸਾਲ) ਅਤੇ ਇਲੈਕਟ੍ਰੀਸਨ ਕੋਰਸ (ਇੱਕ ਸਾਲ) ਸ਼ਾਮਿਲ ਹਨ। ਬੀ ਸੀ ਏ ਅਤੇ ਬੀ ਬੀ ਏ ਵਿੱਚ ਦਾਖਲਾ ਲਈ 12ਵੀ(ਕਿਸੇ ਵੀ ਵਿਸੇ ਨਾਲ) ਅਤੇ ਇੱਕ ਸਾਲ ਕਿੱਤਾ ਮੁਖੀ ਕੋਰਸ ਵਿੱਚ ਦਾਖਲਾ 10ਵੀਂ ਪਾਸ ਯੋਗਤਾ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਕੀਤੀ ਗਈ ਹੈ। ਇਸ ਮੌਕੇ ਇੰਜ. ਰਾਕੇਸ਼ ਕੁਮਾਰ ਸਹਾਇਕ ਰਜਿਸਟਰਾਰ , ਸਰਕਾਰੀ ਬਹੁ ਤਕਨੀਕੀ ਕਾਲਜ ਦੇ ਪਿ੍ਰੰਸੀਪਲ ਇੰਜ. ਸੁਰੇਸ਼ ਕੁਮਾਰ , ਇਲਾਕੇ ਦੇ ਨਾਮਵਾਰ ਸਮਾਜ ਸੇਵੀ ਡਾ: ਰਾਜ ਦੁਲਾਰ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਪੰਕਜ਼ ਮਿੱਤਲ (ਸਿਵਲ ਇੰਜੀਨੀਅਰਿੰਗ ਵਿਭਾਗ), ਤਨੂ ਅੱਗਰਵਾਲ(ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ), ਗੁਰਭੇਜ ਸਿੰਘ ਬਰਾੜ (ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ), ਗੁਰਬਿੰਦਰ ਸਿੰਘ ਬਰਾੜ (ਮਕੈਨੀਕਲ ਇੰਜੀਨੀਅਰਿੰਗ ਵਿਭਾਗ) ਤੇ ਸ਼ਿਵਾਨੀ ਕਟਾਰੀਆਂ (ਅਪਲਾਈਡ ਸਾਇੰਸ ਵਿਭਾਗ ) ਆਦਿ ਹਾਜ਼ਰ ਸਨ।


