ਸ਼੍ਰੋਮਣੀ ਅਕਾਲੀ ਦਲ ਦੇ ਕਨੇਡਾ ਈਸਟ ਦੇ ਪ੍ਰਧਾਨ ਬਚਿੱਤਰ ਸਿੰਘ ਘੋਲੀਆ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਬਜਟ ਅਤੇ ਪਾਸ ਮਤੇ ਦੀ ਸ਼ਲਾਘਾ

ਨਿਹਾਲ ਸਿੰਘ ਵਾਲਾ, 4 ਅਪਰੈਲ  (ਜਸ਼ਨ) ਸ਼੍ਰੋਮਣੀ ਅਕਾਲੀ ਦਲ (ਈਸਟ) ਕਨੇਡਾ ਦੇ ਪ੍ਰਧਾਨ ਬਚਿੱਤਰ ਸਿੰਘ ਘੋਲੀਆ ਪੱਤੋ ਹੀਰਾ  ਸਿੰਘ ਵਿਖੇ ਉੱਘੇ ਸਮਾਜ ਸੇਵੀ ਤੇ ਅਕਾਲੀ ਆਗੂ ਖਣਮੁਖ ਭਾਰਤੀ ਦੇ ਗ੍ਰਹਿ ਵਿਖੇ ਆਪਣੇ ਗ੍ਰਹਿ ਵਿਖੇ ਆਏ ਅਤੇ  ਉਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਸਾਲਾਨਾ ਬਜਟ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੀ ਨਹੀਂ  ਯਕੀਨ ਹੈ ਹੈ  ਸ਼੍ਰੋਮਣੀ ਕਮੇਟੀ ਸਿੱਖ ਧਰਮ ,ਪੰਥ,ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਪੰਜਾਬੀ ਭਾਸ਼ਾ ਬਚਾਉਣ ਲਈ ਆਰੰਭੇ ਹੋਏ ਕਾਰਜਾਂ ਨੂੰ  ਹੋਰ ਸਿਖਰ ਵੱਲ ਲਿਜਾਵੇਗੀ। ਜਿਸ ਨਾਲ ਗੁਰੂ ਦੇ ਸਿੱਖ ਦੀ ਛਵੀ ਦੁਨੀਆਂ ਪੱਧਰ ਤੇ ਹੋਰ ਸਤਿਕਾਰਯੋਗ ਹੋਵੇਗੀ। 
    ਸ. ਘੋਲੀਆ ਨੇ ਸਰਕਾਰ ਵੱਲੋਂ  ਗੁਰਦਵਾਰਿਆਂ ਵਿੱਚ ਚੱਲਦੇ ਲੰਗਰ ਉੱਪਰ ਲਗਾਈ ਜਾ ਰਹੀ ਜੀਐਸਟੀ ਟੈਕਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿੱਡੀ ਤਰਾਸਦੀ ਹੈ ਦੀ ਗੱਲ ਹੈ ਕਿ ਜਿੱਥੋਂ ਰੋਜਾਨਂਾਂ ਲੱਖਾਂ ਲੋਕਾਂ ਨੂੰ ਗੁਰੂ ਸਹਿਬਾਨ ਦੀ ਸ਼ੁਰੂ ਕੀਤੀ ਲੰਗਰ ਪ੍ਰਥਾ ਰਾਹੀਂ ਲੰਗਰ  ਮਿਲਦਾ ਹੈ ਅਤੇ ਉਹ ਲੰਗਰ ਛਕ ਕੇ ਗੁਰੂ ਸਹਿਬਾਨ ਦਾ ਸ਼ੁਕਰਾਨਾ ਕਰਦੇ ਹਨ। ਦਾਨੀ ਸੱਜਣ ਗੁਰੂ ਕੇ ਲੰਗਰਾਂਵਿੱਚ ਦਾਨ ਪਾਕੇ ਆਪਣੀ ਕਮਾਈ ਸਫ਼ਲ ਕਰਦੇ ਹਨ ਪਰ ਸਰਕਾਰ ਵੱਲੋਂ ਅਜਿਹੇ ਮਹਾਨ ਕਾਰਜ  ਉੱਪਰ ਟੈਕਸ ਲਗਾਇਆ ਜਾ ਰਿਹਾ ਹੈ ।
  ਬਚਿੱਤਰ ਸਿੰਘ  ਘੋਲੀਆ ਨੇ ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਬੰਦ ਕਰਵਾਉਣ ਲਈ  ਪਾਸ ਕੀਤੇ ਮਤੇ ਦੀ ਸ਼ਲਾਘਾ ਕਰਦਿਆਂ ਕਿਹਾਕਿ ਸਰਕਾਰ ਤੁਰੰਤ ਲੰਗਰਾਂ ਉੱਪਰੋਂ ਜੀਐਸਟੀ ਬੰਦ ਕਰਨ । ਉਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਾਨਕ ਸ਼ਾਹ ਫ਼ਕੀਰ ਫ਼ਿਲਮ ਵਿਖਾਉਣ ਤੇ ਰੋਕ ਲਾਉਣ ਦਾ ਸਵਾਗਤ ਕਰਦਿਆਂ ਕਿਹਾ ਕਿ ਕੁੱਝ ਤਾਕਤਾਂ ਗੁਰੂ ਸਹਿਬਾਨ ਦੇ ਆਦਰਸ਼ ਤੇ ਉਹਨਾਂ ਵੱਲੋਂ ਦੱਸੀ ਗਈ ਜੀਵਨ ਜਾਚ ਵਿੱਚ ਤੋੜ ਮਰੋੜ ਕਰਕੇ ਸਾਡੇ ਮਾਨਯੋਗ ਤੇ ਸਤਿਕਾਰਤ ਸਿੱਖ ਧਰਮ ਦਾ ਅਕਸ ਵਿਗਾੜਨਾ ਚਾਹੁੰਦੇ ਹਨ।  ਸਿੱਖ ਇਸ ਨੂੰ ਬਰਦਾਸ਼ਤ ਨਹੀੌਂ ਕਰਨਗੇ। ਪ੍ਰਧਾਨ ਬਚਿੱਤਰ ਸਿੰਘ ਘੋਲੀਆ ਨੇ   ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ   ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਮੱੁਚੀ ਕਾਰਜਕਰਨੀ ਵੱਲੋਂ ਬੜੀ ਸੂਝ ਬੂਝ ਨਾਲ ਅਤੇ ਸਿੱਖ ਪੰਥ ਦੇ ਨਾਲ ਨਾਲ ਹਰ ਵਰਗ ਲਈ ਵਿਸੇਸ਼ ਸਹੂਲਤਾਂ ਵਾਲੇ ਬਜਟ ਦੀ ਸ਼ਲਾਘਾ ਕੀਤੀ ਜਾ ਰਹੀ ਹੈ । 
  11.59 ਅਰਬ ਤੋਂ ਵੱਧ ਦਾ ਬਜਟ  ਗੁਰਮਤਿ ਪ੍ਰਚਾਰ,ਸਿਕਲੀਗਰ ਸਿੱਖ ,ਕੈਂਸਰ ਪੀੜਤ,ਆਈਏਐਸ ਪੀਸੀਐਸ ਦੇ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਤੇ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਵੇਗਾ। ਇਸ ਸਮੇਂ  ਉਹਨਾਂ ਨਾਲ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ,ਅਕਾਲੀ ਦਲ ਦੇ ਐਸੀ ਵਿੰਗ ਆਗੂ ਪ੍ਰਧਾਨ ਭੁਪਿੰਦਰ ਸਿੰਘ ਸਾਹੋ ਨੇ ਕਿਹਾ ਕਿ ਬਚਿੱਤਰ ਸਿੰਘ ਘੋਲੀਆ ਵਿਦੇਸ਼ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਤਿਕਾਰਤ ਆਗੂ ਹਨ ਉੱੇਥੇ ਸਿੱਖੀ ਦੇ ਧਰਮ ਦੇ ਪ੍ਰਚਾਰ ਵਿੱਚ ਇਹਨਾਂ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ।ਅਕਾਲੀ ਆਗੂ ਚੇਅਰਮੈਨ ਖਣਮੁਖ ਭਾਰਤੀ ਪੱਤੋ   ਨੇ ਪਾਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ  ਅਤੇ ਕਿਹਾ ਕਿ  ਸ ਬਚਿੱਤਰ ਸਿੰਘ ਘੋਲੀਆ  ਧਰਮ ਤੇ ਪੰਥ ਦੀ ਸੇਵਾ ਹੋਰ ਵੀ ਤਨਦੇਹੀ ਨਾਲ ਨਿਭਾਉਣਗੇ ਗੁਰੂ ਦੀ ਬਖਸ਼ਿਸ਼ ਨਾਲ ਹੀੌ ਉਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਮਾਣ ਸਨਮਾਨ ਮਿਲ ਰਿਹਾ ਹੈ। ਉਹਨਾਂ ਨਾਲ ਸੁਖਵਿੰਦਰ ਸਿੰਘ ਜੀਰਾ ਅਕਾਲ ਸਹਾਏ ਸਿੱਖ ਇੰਟਰਨੈਸ਼ਨਲ ਜਥੰਬੰਦੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ, ਨਿਰਭੈ ਸਿੰਘ ਜੱਸੀ,ਮਲਕੀਤ ਸਿੰਘ ਆਦਿ ਮੌਜੂਦ ਸਨ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ