ਐਨ.ਆਰ.ਆਈ. ਜਸਵਿੰਦਰ ਕੌਰ ਨੇ ਨਿਕੜਿਆਂ ਦੀ ਸਿੱਖਿਆ ਲਈ ਦਿੱਤੇ 21 ਹਜ਼ਾਰ ਰੁਪਏ

ਮੋਗਾ,4 ਅਪਰੈਲ (ਜਸ਼ਨ)-ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਹੋਏ ਸਾਦੇ ਸਮਾਗਮ ਦੌਰਾਨ ਐਨ.ਆਰ.ਆਈ. ਜਸਵਿੰਦਰ ਕੌਰ ਕੈਨੇਡਾ ਨੇ ਨਿੱਕੇ ਬੱਚਿਆਂ ਦੀ ਸਿੱਖਿਆ ਨੂੰ ਹੋਰ ਮਿਆਰੀ ਬਣਾਉਣ ਦੇ ਯਤਨ ਕਰਨ ਲਈ ਆਪਣੀ ਨੇਕ ਕਮਾਈ ਵਿਚੋਂ 21 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਮੁਖੀ ਜਤਿੰਦਰ ਕੌਰ ਨੂੰ ਸੌਂਪੀ। ਜਸਵਿੰਦਰ ਕੌਰ ਕੈਨੇਡਾ ਨੇ ਸਕੂਲ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਅਤੇ 21 ਹਜ਼ਾਰ ਰੁਪਏ ਬੱਚਿਆਂ ਦੀ ਸਿੱਖਿਆ ਲਈ ਦੇਣ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ, ਇਸ ਕਰਕੇ ਆਮ ਲੋਕਾਂ ਅਤੇ ਵਿਸ਼ੇਸ਼ਕਰ ਪ੍ਰਵਾਸੀ ਪੰਜਾਬੀਆਂ ਨੂੰ ਸਕੂਲਾਂ ਦੀ ਦਿੱਖ ਸੰਵਾਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਭਵਿੱਖ ਇਨਾਂ ਬੱਚਿਆਂ ਨੂੰ ਸਿੱਖਿਅਤ ਕਰਕੇ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਬੁੱਘੀਪੁਰਾ ਦੇ ਡੇਰਾ ਸੱਤੋਆਣਾ ਦੇ ਗੱਦੀ ਨਸ਼ੀਨ ਸੰਤ ਸਤਵੰਤ ਸਿੰਘ ਵੀ ਹੁਣ ਤੱਕ ਸਕੂਲ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾਨ ਕਰ ਚੁੱਕੇ ਹਨ। ਇਸ ਮੌਕੇ ਸਕੂਲ ਅਧਿਆਪਕ ਮਨਜੀਤ ਸਿੰਘ, ਸ਼ਵਿੰਦਰ ਕੌਰ, ਸਤਵੰਤ ਕੌਰ, ਸਿਲਕੀ ਰਾਣੀ, ਸੁਖਦੀਪ ਸਿੰਘ ਅਤੇ ਅਮਨਜੋਤ ਕੌਰ ਆਦਿ ਨੇ ਜਸਵਿੰਦਰ ਕੌਰ ਕੈਨੇਡਾ ਦਾ ਧੰਨਵਾਦ ਕੀਤਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ