ਬਲਦੇਵ ਸਿੰਘ ਫੌਜੀ ਭਗਤਾ ਭਾਈਕਾ ਦੀ ਪਲੇਠੀ ਪੰਜਾਬੀ ਪੁਸਤਕ ‘ਟਕੋਰਾਂ’ ਜਾਰੀ

ਬਰਗਾੜੀ 4 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ/ ਸਤਨਾਮ ਬੁਰਜ ਹਰੀਕਾ) ਪੰਜਾਬੀ ਸਾਹਿਤ ਸਭਾ ਬਰਗਾੜੀ ਵੱਲੋਂ ਸਭਾ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਮਨਪ੍ਰੀਤ ਸਿੰਘ ਬਰਗਾੜੀ ਦੀ ਅਗਵਾਈ ਹੇਠ ਸਮਾਗਮ ਦਸ਼ਮੇਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਕਰਵਾਇਆਂ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ’ਚ ਸਾਹਿਤਕਾਰਾਂ ਅਤੇ ਕਵੀਆਂ ਨੇ ਭਾਗ ਲਿਆ ਅਤੇ ਪੰਜਾਬ ‘ਚ ਹੀ ਪੰਜਾਬੀ ਮਾਂ ਬੋਲੀ ਨਾਲ ਕੀਤੇ ਜਾ ਰਹੇ ਵਿਤਕਰੇ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ । ਇਸ ਸਮੇਂ ਬੋਲਦਿਆਂ ਉੱਘੇ ਲੇਖਕ ਬਲਵਿੰਦਰ ਸਿੰਘ ਚਾਨੀ ਈਸ਼ਰ ਸਿੰਘ ਲੰਭਵਾਲੀ ਸੂਬੇਦਾਰ ਮੁਨਸ਼ੀ ਸਿੰਘ, ਟੇਕ ਚੰਦ ਅਰਸ਼ੀ ਅਤੇ ਸੁਖਰਾਜ ਗੋਂਦਾਰਾ ਆਦਿ ਨੇ ਕਿਹਾ ਕਿ ਇਹ ਸਾਹਿਤ ਸਭਾਵਾਂ ਦਾ ਹੀ ਉੱਦਮ ਸੀ ਕਿ ਸੜਕ ਤੇ ਲੱਗੇ ਸਾਈਨ ਬੋਰਡਾਂ ਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਰੁਤਬਾ ਮਿਲਿਆ। ਜੇਕਰ ਸਾਹਿਤਕਾਰ ਵੀਰ ਅਤੇ ਪੰਜਾਬੀ ਸਾਹਿਤ ਸਭਾਵਾਂ ਇਸ ਤਰਾਂ ਯਤਨਸ਼ੀਲ ਰਹਿਣਗੀਆਂ ਤਾ ਪੰਜਾਬੀ ਮਾਂ ਬੋਲੀ ਹੋਰ ਪ੍ਰਫੁੱਲਤ ਹੋਵੇਗੀ ਅਤੇ ਸਰਕਾਰਾਂ ਵੀ ਇਸ ਵੱਲ ਵਿਸ਼ੇਸ ਧਿਆਨ ਦੇਣਗੀਆਂ। ਇਸ ਸਮਾਗਮ ‘ਚ ਪੰਜਾਬੀ ਸਾਹਿਤ ਦੇ ਅਣਥੱਕ ਸੇਵਾਦਾਰ ਬਲਦੇਵ ਸਿੰਘ ਫੌਜੀ ਭਗਤਾ ਭਾਈਕਾ ਦੀ ਪਲੇਠੀ ਪੰਜਾਬੀ ਪੁਸਤਕ ‘ਟਕੋਰਾਂ ’ ਲੋਕ ਅਰਪਣ ਕੀਤੀ ਗਈ। ਇਸ ਸਮੇ ਰਮਿੰਦਰ ਫਰੀਦਕੋਟੀ ਟੇਕਚੰਦ ਅਰਸ਼ੀ ਹਰੀ ਸਿੰਘ ਸੁੱਖੇਵਾਲਾਲੂ ਹਰਭਗਵਾਨ ਸਿੰਘ ਕਰੀਰਵਾਲੀਲੂ ਨੈਣਪਾਲ ਮਾਨਲੂ ਰਮਨ ਸਰਾਵਾਂਲੂ ਗੁਰਭੇਜ ਬਹਿਬਲਲੂ ਜਗਤਾਰ ਭਾਈਰੂਪਾਲੂ ਗੁਰਪ੍ਰੀਤ ਮਾਨ ਮੌੜਲੂ ਕੁਲਵਿੰਦਰ ਸਿੰਘ ਚਾਨੀਲੂ ਜਸਵਿੰਦਰ ਮੰਡਲੂ ਪ੍ਰੇਮ ਸਿੰਘ ਬਰਗਾੜੀਲੂ ਸੁਖਦੇਵ ਸਿੰਘ ਸੇਵ ਢਿੱਲੋਂਲੂ ਮਾ. ਜੋਗਿੰਦਰ ਸਿੰਘ ਖਾਲਸਾਲੂ ਗੁਰਪ੍ਰੀਤ ਸਿੰਘ ਵੈਦਲੂ ਗੁਰਵਿੰਦਰ ਸਿੰਘ ਬੁਰਜ ਹਰੀਕਾਲੂ ਸੁਖਪ੍ਰੀਤ ਸਿੰਘ ਬਹਿਬਲਲੂ ਵਰਿੰਦਰ ਝੱਖੜਵਾਲਾਲੂ ਮਨਜਿੰਦਰ ਸਿੰਘ ਬਰਗਾੜੀਲੂ ਸੁਰਿੰਦਰ ਸ਼ਰਮਾ ਝੱਖੜਵਾਲਾ ਆਦਿ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


