ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਨੇ ਐਨ.ਆਈ.ਆਰ.ਐਫ 2018 ਰੈਕਿੰਗ ਵਿਚ ਦੇਸ਼ ਭਰ ਚੋਂ ਹਾਸਲ ਕੀਤਾ 17 ਵਾਂ ਸਥਾਨ

ਮੋਗਾ,5ਅਪ੍ਰੈਲ (ਜਸ਼ਨ)  -ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਨੇ ਐਮਐਚਆਰਡੀ ਵੱਲੋਂ ਜਾਰੀ ਕੀਤੀ ਗਈ ਐਨਆਈਆਰਐਫ ਰੈਕਿੰਗ 2018 ਵਿਚ ਦੇਸ਼ ਭਰ ਵਿਚੋਂ 17 ਵਾਂ ਸਥਾਨ ਹਾਸਲ ਕੀਤਾ। ਇਸਦੇ ਨਾਲ ਹੀ ਰਿਸਰਚ ਵਿਚ ਦੇਸ਼ ਵਿਚ 6 ਵਾਂ ਸਥਾਨ ਹਾਸਲ ਕਰ ਪੰਜਾਬ ਸੂਬੇ ਦਾ ਨਾਂਅ ਰੋਸ਼ਨ ਕੀਤਾ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਇਸ ਸਾਲ ਦੇਸ਼ ਦੀਆ ਪ੍ਰਮੁੱਖ ਯੂਨੀਵਰਸਿਟੀਆ, ਇੰਸਟੀਚਉਟ, ਕਾਲਜਾਂ ਨੇ ਐਨਆਈਆਰਐਫ 2018 ਲਈ ਅਪਲਾਈ ਕੀਤਾ ਸੀ। ਰੈਕਿੰਗ ਦੇ ਲਈ ਨਿਰਧਾਰਤ ਪੰਜ ਪੈਰਾਮੀਟਰ ਤੇ ਏ ਰੈਂਕ ਦਿੱਤਾ ਜਾਂਦਾ ਹੈ। ਜਿਸ ਵਿਚ ਟੀਚਿੰਗ ਲਰਨਿੰਗ, ਰਿਸੋਰਸ, ਰਿਸਰਚ ਐਂਡ ਪ੍ਰੋਫੈਸ਼ਨਲ, ਗ੍ਰੇਜੂਏਸ਼ਨ ਆਉਟ ਕਮਸ, ਆਉਟਰੀਚ ਐਂਡ ਇੰਕਸਲੂਸਿਵ ਅਤੇ ਪ੍ਰਸੈਪਸੰਗ ਸ਼ਾਮਲ ਹਨ। ਆਈ.ਐਸ.ਐਫ.ਕਾਲਜ ਲਗਾਤਾਰ ਅਕੈਡਮਿਕ ਅਤੇ ਰਿਸਰਚ ਦੇ ਖੇਤਰ ਵਿਚ ਕੰਮ ਕਰ ਰਿਹਾ ਹੈ। ਜਿਸਦੇ ਨਤੀਜੇ ਤਹਿਤ ਐਨਆਈਆਰਐਫ 2017 ਵਿਚ 17 ਵਾਂ ਸਥਾਨ ਹਾਸਲ ਕਰਕੇ ਪਿਛਲੇ ਸਾਲ ਦੇ ਮੁਕਾਬਲੇ 4 ਸਟੈਪ ਅੱਗੇ ਛਲਾਂਗ ਲਗਾਈ। ਇਸਦੇ ਨਾਲ ਹੀ ਰਿਸਰਚ ਵਿਚ ਦੇਸ਼ ਦੇ 6 ਵਾਂ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਹੀ ਸੰਸਥਾ ਇਸ ਸਾਲ ਏਆਈਟੀਈਸੀਆਈਆਈ ਰੈਕਿੰਗ ਵਿਚ ਦੇਸ਼ ਵਿਚ ਤੀਜਾ ਸਥਾਨ ਹਾਸਲ ਕਰ ਚੁੱਕੀ ਹੈ। ਨੋਰਥ ਇੰਡੀਆ ਵਿਚ ਇਹ ਫਾਰਮੇਸੀ ਦਾ ਇਕਲੌਤਾ ਪ੍ਰਾਈਵੇਟ ਕਾਲਜ ਹੈ ਜੋ ਹਰ ਖੇਤਰ ਵਿਚ ਪਹਿਲੇ ਸਥਾਨ ਦੇ ਲਗਾਤਾਰ ਆਪਣੀ ਜਗਾਂ ਬਣਾਈ ਹੋਈ ਹੈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਸੰਸਥਾ ਵਿਚ 13 ਰਾਜਾਂ ਦੇ ਅਧਿਆਪਕ, ਰਿਸਰਚਰਾਂ ਦੁਆਰਾ ਦਿਨ-ਰਾਤ ਵਿਦਿਆਰਥੀਆ ਨੂੰ ਉੱਚ ਕੋਟੀ ਦੀ ਸਿੱਖਿਆ ਅਤੇ ਰਿਸਰਚ ਦੇ ਫੀਲਡ ਵਿਚ ਗੁਣਵਾਨ ਬਣਾ ਰਹੇ ਹਨ। ਉਹਨਾਂ ਇਸ ਪ੍ਰਾਪਤੀ ਤੇ ਸਾਰੇ ਸਟਾਫ ਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ। ਉਹਨਾਂ ਸਾਰਿਆ ਨੂੰ ਸੰਦੇਸ਼ ਦਿੱਤਾ ਕਿ ਇਸ ਪ੍ਰਾਪਤੀ ਨੂੰ ਬਰਕਰਾਰ ਰੱਖਣ ਅਤੇ ਅੱਗੇ ਵੱਧਣ ਲਈ ਲਗਾਤਾਰ ਨਿਯਮਿਤ ਤੌਰ ਤੇ ਕੰਮ ਕਰਨ ਦੀ ਲੋੜ ਹੈ ਅਤੇ ਭਰੋਸਾ ਦਿਤਾ ਕਿ ਆਈ.ਐਸ.ਐਫ. ਮੈਨੇਜਮੇਂਟ ਕਮੇਟੀ ਉੱਚ ਕੋਟਿ ਦੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ ਅਤੇ ਇਸਦੇ ਲਈ ਨਿਯਮਿਤ ਤੌਰ ਤੇ ਕੰਮ ਕਰ ਰਹੀ ਹੈ। ਸੰਸਥਾ ਦੇ ਵਾਈਸ ਪਿ੍ਰੰਸੀਪਲ ਡਾ.ਆਰ.ਕੇ.ਨਾਰੰਗ ਨੇ ਕਾਲਜ ਚੇਅਰਮੈਨ ਪ੍ਰਵੀਨ ਗਰਗ ਅਤੇ ਸਮੂਹ ਫੈਕਲਿਟੀ ਸਟਾਫ ਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦਾ ਫੈਕਲਿਟੀ ਸਟਾਫ, ਐਚ.ਓ.ਡੀ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ, ਪ੍ਰੋ. ਅਮਿਤ ਗੋਇਲ, ਡਾ. ਵਿਕਰਮਦੀਪ ਮੋਂਗਾ, ਡਾ. ਐਮ.ਐਸ.ਰਾਠੌਰ, ਡਾ. ਅਨੂਪ, ਡਾ. ਪਵਨ ਪੌਰਵਾਲ, ਡਾ. ਗੌਤਮ ਰਥ, ਡਾ. ਪੂਜਾ, ਡਾ. ਸੁਖਬੀਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ