ਦੰਦਾਂ ਦੇ ਵਿਭਾਗ ਵੱਲੋਂ ਜਾਗਰੂਕਤਾ ਹਸਤਾਖਰ ਮੁਹਿੰਮ ਜਾਰੀ ਕੀਤੀ

                ਮੋਗਾ, 6 ਅਪਰੈਲ (ਜਸ਼ਨ): ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਦੰਦਾਂ ਦੀ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਸੁਰੂ ਕੀਤੀ ਗਈ ਹੈ। ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਨੇ ਆਪਣੇ ਹਸਤਾਖਰ ਕਰਦੇ ਹੋਏ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਹੋਣੀ ਅਤੀ ਜਰੂਰੀ ਹੈ ਅਤੇ ਦਸਤਖਤ ਕਰਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਹਰ ਰੋਜ਼ ਦੰਦਾਂ ਦੀ ਸਫਾਈ ਜਰੂਰ ਕਰਾਂਗੇ ਅਤੇ ਲੋੜ ਪੈਣ ਤੇ ਚੈਕਅਪ ਵੀ ਕਰਵਾਉਣਾ ਯਕੀਨੀ ਬਣਾਓ। ਇਸ ਮੌਕੇ ਡਾ ਕਮਲਦੀਪ ਕੌਰ ਮਾਹਲ ਜ਼ਿਲਾ ਡੈਂਟਲ ਸਿਹਤ ਅਫਸਰ ਕਮ ਡਿਪਟੀ ਡਾਇਰੈਕਟਰ (ਡੈਂਟਲ) ਨੇ ਹਸਤਾਖਰ ਕਰਦੇ ਹੋਏ ਜਾਣਕਾਰੀ ਦਿਤੀ ਕਿ ਦੰਦਾਂ ਦੇ ਵਿਭਾਗ ਵੱਲੋਂ ਪਿਛਲੇ ਮਹੀਨੇ ਦੰਦਾ ਦਾ ਸਿਹਤ ਪੰਦਰਵਾੜਾ ਮਨਾਇਆ ਗਿਆ। ਜਿਸ ਦੌਰਾਨ ਲੋਕਾਂ ਅਤੇ ਵੱਖ ਵੱਖ ਵਿਦਿਅਕ ਸੰਸਥਾਵਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਅਤੇ ਬਹੁਤ ਸਾਰੇ ਵਿਦਿਅਕ ਸੰਸਥਾਵਾਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਅਤੇ ਲੋੜਵੰਦ ਲੋਕਾਂ ਨੂੰ ਦੰਦਾਂ ਦੇ ਮੁਫਤ ਸੈਟ ਲਗਾਏ ਗਏ ਦੰਦਾਂ ਦੇ ਮਾਹਿਰ ਡਾਕਟਰ ਸਾਹਿਬਾਨਾ ਵੱਲੋਂ ਦੰਦਾਂ ਦੇ ਮਰੀਜਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਲਾਜ ਵੀ ਕੀੇਤੇ ਗਏ।ਇਸ ਮੌਕੇ ਸੁਪਰਡੈਟ ਜਸਵੀਰ ਕੌਰ, ਡਾ ਮਨੀਸ਼ ਅਰੋੜਾ ਜਿਲਾ ਮਲੇਰੀਆ ਅਫਸਰ,ਡਾ ਚੰਦਨ, ਡਾ ਵਰੁਣ, ਡਾ ਹਰਸਿਮਰਨਜੋਤ, ਡਾ ਗੌਤਮਵੀਰ ਸੋਢੀ, ਡਾ ਹਰਸਿਮਰਨਜੋਤ , ਪ੍ਰਵੀਨ ਸ਼ਰਮਾ ਜਿਲਾ ਮੋਨੋਟਰਿਗ ਐਡ ਇਵੈਲੂਏਸ਼ਨ ਅਫਸਰ, ਅੰਮਿ੍ਰਤ ਸ਼ਰਮਾ , ਰਾਕੇਸ਼ ਰਾਜਾ ਡਾਟਾ ਮੈਨੇਜਰ, ਸ਼ਾਲੂ ਮਰਵਾਹਾ,ਸੁਮੀਤ ਬਜਾਜ ਤੇ ਹੋਰ ਸਟਾਫ ਵੀ ਹਾਜ਼ਰ ਸਨ।