ਰਾਣਾ ਰਣਬੀਰ ਦੀ ਜਲਦ ਆਉਣ ਵਾਲੀ ਫਿਲਮ ’ਅਸੀਸ਼’ ਦਾ ਰੰਗਦਾਰ ਪੋਸਟਰ ਜਾਰੀ

ਬਰਗਾੜੀ 6 ਅਪ੍ਰੈਲ (ਪੱਤਰ-ਪ੍ਰੇਰਕ) -ਪੰਜਾਬੀਆਂ ਦੇ ਹਰਮਨ ਪਿਆਰੇ ਲੇਖਕ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਹਾਸਰਸ ਕਲਾਕਾਰ ਰਾਣਾ ਰਣਬੀਰ ਵੱਲੋਂ ਪੰਜਾਬੀ ਫਿਲਮ ‘ਅਸੀਸ਼’ ਬਣਾਈ ਜਾ ਰਹੀ ਹੈ। ਇਸ ਫਿਲਮ ਦਾ ਰੰਗਦਾਰ ਪੋਸਟਰ ਸਾਹਿਤ ਸਭਾ ਬਰਗਾੜੀ ਵੱਲੋਂ ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਸਭਾ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਮਨਪ੍ਰੀਤ ਸਿੰਘ ਬਰਗਾੜੀ ਦੀ ਅਗਵਾਈ ‘ਚ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਫਿਲਮ ਦੇ ਕਲਾਕਾਰ ਗੁਰਦਾਸ ਸੰਧੂ ਨੇ ਦੱਸਿਆ ਕਿ ਇਹ ਫਿਲਮ ਦੀ ਕਹਾਣੀ ਇਕ ਵੱਡੇ ਪਰਿਵਾਰ ਤੇ ਅਧਾਰਤ ਹੈ ਅਤੇ ਇਸ ਵਿੱਚ ਪੰਜਾਬ ਦੇ ਪਿੰਡਾਂ ਦੇ ਪਰਿਵਾਰਾਂ ਵਿੱਚ ਜ਼ਮੀਨ ਜਾਂ ਪੈਸੇ ਨੂੰ ਲੈ ਕੇ ਲੋਕ ਕਿਸ ਤਰਾਂ ਆਪਣੇ ਅਸਲੀ ਰਿਸ਼ਤਿਆਂ ਤੋਂ ਦੂਰ ਹੋ ਜਾਂਦੇ ਹਨ ਅਤੇ ਉਹ ਆਪਣੇ ਮਾਪਿਆਂ ਦੀ ਅਸੀਸ਼ ਤੋਂ ਕਿਵੇ ਵਾਂਝੇ ਰਹਿ ਜਾਂਦੇ ਦੀ ਅਸਲੀਅਤ ਨੂੰ ਦਿਖਾਇਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਇਹ ਫਿਲਮ 22 ਜੂਨ ਨੂੰ ਜਾਰੀ ਕੀਤੀ ਜਾਵੇਗੀ । ਇਹ ਇਕ ਪਰਿਵਾਰਕ ਫਿਲਮ ਹੈ ਅਤੇ ਇਸ ਦੀ ਕਹਾਣੀ ਬਹੁਤ ਹੀ ਗੰਭੀਰ ਹੈ ਜੋ ਦੇਖਣ ਤੋਂ ਬਾਦ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰੇਗੀ । ਜਿਸ ਦੀ ਕਹਾਣੀ ਦੇ ਲੇਖਕ ਤੇ ਨਿਰਦੇਸ਼ਕ ਰਾਣਾ ਰਣਬੀਰ ਹਨ। ਇਸ ਸਮੇ ਅਸ਼ੋਕ ਬਰਗਾੜੀ ,ਹਰਭਗਵਾਨ ਸਿੰਘ ਕਰੀਰਵਾਲੀ ,ਨੈਣਪਾਲ ਮਾਨ,ਰਮਨ ਸਰਾਵਾਂ,ਗੁਰਭੇਜ ਬਹਿਬਲ,ਜਗਤਾਰ ਭਾਈਰੂਪਾਲ, ਗੁਰਪ੍ਰੀਤ ਮਾਨ ਮੌੜ,ਕੁਲਵਿੰਦਰ ਸਿੰਘ ਚਾਨੀ,ਰਮਿੰਦਰ ਫਰੀਦਕੋਟੀ ,ਟੇਕਚੰਦ ਅਰਸ਼ੀ ,ਪ੍ਰੇਮ ਸਿੰਘ ਬਰਗਾੜੀ, ਸੁਖਦੇਵ ਸਿੰਘ ਸੇਵ ਢਿੱਲੋਂ, ਮਾ. ਜੋਗਿੰਦਰ ਸਿੰਘ ਖਾਲਸਾ,ਗੁਰਪ੍ਰੀਤ ਸਿੰਘ ਵੈਦ,ਗੁਰਵਿੰਦਰ ਸਿੰਘ ਬੁਰਜ ਹਰੀਕਾ, ਸੁਖਪ੍ਰੀਤ ਸਿੰਘ ਬਹਿਬਲ, ਵਰਿੰਦਰ ਝੱਖੜਵਾਲਾ, ਸੁਰਿੰਦਰ ਸ਼ਰਮਾਂ ਝੱਖੜਵਾਲਾ ਆਦਿ ਹਾਜਰ ਸਨ। *
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


