ਆਰ.ਆਈ.ਈ.ਸੀ. ਨੇ ਬਿਨਾਂ ਆਈਲਟਸ ਤੋਂ ਲਗਵਾਇਆ ਕੈਨੇਡਾ ਦਾ ਵੀਜ਼ਾ

ਮੋਗਾ, 6 ਅਪਰੈਲ (ਜਸ਼ਨ)-ਮਾਲਵੇ ਦੀ ਨਾਮਵਰ ਇਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਵਲੋਂ ਇਸ ਵਾਰ ਕਰਮਜੀਤ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਛੀਨੀਵਾਲ ਕਲਾਂ ਜ਼ਿਲਾ ਬਰਨਾਲਾ ਦਾ ਕੈਨੇਡਾ ਦਾ ਬਿਨਾ ਆਈਲਟਸ ਦੇ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੇ ਤੁਰੰਤ ਵੀਜ਼ਾ ਲਗਵਾਇਆ ਗਿਆ। ਇਸ ਮੌਕੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਵਿਦਿਆਰਥਣ ਕਰਮਜੀਤ ਕੌਰ 12ਵੀਂ ਪਾਸ ਹੈ ਅਤੇ ਉਸ ਦਾ ਇਹ ਵੀਜ਼ਾ ਬਿਨਾਂ ਆਈਲਟਸ ਤੋਂ ਲਗਵਾਇਆ ਗਿਆ ਹੈ। ਉਨਾਂ ਦੱਸਿਆ ਕਿ ਜੇਕਰ ਮਾਲਵੇ ਖੇਤਰ ਵਿਚ ਇਲਾਕੇ ਦੇ ਕਿਸੇ ਵੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਵਿਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਹ ਸੰਸਥਾ ਵਿਖੇ ਆ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ ਕਿਉਂ ਕਿ ਸੰਸਥਾ ਆਪਣੇ ਵਧੀਆ ਕਾਰਗੁਜ਼ਾਰੀ ਸਦਕਾ ਹੀ ਇਲਾਕੇ ਦੀ ਮੋਹਰੀ ਅਤੇ ਨਾਮਵਰ ਸੰਸਥਾ ਵਜੋਂ ਜਾਣੀ ਜਾਂਦੀ ਹੈ। ਇਸ ਮੌਕੇ ਵੀਜ਼ਾ ਕਾਪੀ ਸੌਂਪਦੇ ਡਾਇਰੈਕਟਰ ਕੀਰਤੀ ਬਾਂਸਲ ਨੇ ਕਰਮਜੀਤ ਕੌਰ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।


