ਸੇਖੋਂ ਪਰਿਵਾਰ ਵੱਲੋਂ ਸਰਕਾਰੀ ਸਕੂਲ ਬਰਗਾੜੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਬਰਗਾੜੀ 6 ਅਪ੍ਰੈਲ ( ਮਨਪ੍ਰੀਤ ਸਿੰਘ ਬਰਗਾੜੀ ,ਸਤਨਾਮ ਬੁਰਜ ਹਰੀਕਾ) -ਸੀਨੀਅਰ ਕਾਂਗਰਸੀ ਆਗੂ ਅਤੇ ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਦੇ ਉੱਦਮ ਸਦਕਾ ਸੇਖੋਂ ਪਰਿਵਾਰ ਵੱਲੋਂ ਸਰਕਾਰੀ ਹਾਈ ਸਕੂਲ ਬਹਿਬਲ ਕਲਾਂ ਦੇ ਵਿਦਿਆਰਥੀਆਂ ਨੂੰ ਲੱਗਪਗ ਤੀਹ ਹਜ਼ਾਰ ਰੂਪੈ ਦੀਆਂ ਵਰਦੀਆਂ ਮੰਡਲ ਅਤੇ ਜਿਲਾ ਸਿੱਖਿਆ ਅਫਸਰ ਬਲਜੀਤ ਕੌਰ ਦੀ ਹਾਜ਼ਰੀ ‘ ਚ ਵੰਡੀਆਂ ਗਈਆਂ । ਸਕੂਲ ਮੁੱਖੀ ਵਿਜੇ ਬਰਗਾੜੀ ਨੇ ਸੇਖੋਂ ਪਰਿਵਾਰ ਦੇ ਇਸ ਉੱਦਮ ਦੀ ਭਰਪੂਰ ਸਲਾਂਘਾ ਕਰਦਿਆਂ ਕਿਹਾ ਕਿ ਇਹ ਇਲਾਕੇ ਦਾ ਮੰਨਿਆਂ ਪ੍ਰਮੰਨਿਆ ਦਾਨੀ ਪਰਿਵਾਰ ਹੈ ਜੋ ਹਰ ਵੇਲੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਸ ਸਮੇਂ ਆਤਮਾ ਸਿੰਘ ਗੁਰਚਰਨ ਸਿੰਘ ਸਤਵਿੰਦਰ ਕੌਰ ਹਰਮੀਤ ਕੌਰ ਨਰੇਸ਼ ਕੁਮਾਰ ਪ੍ਰਭਦੀਪ ਸਿੰਘ ਖੁਸਪ੍ਰੀਤ ਗਿੱਲ ਸਰਬਜੀਤ ਪ੍ਰਧਾਨ ਸੁਖਦੇਵ ਸਿੰਘ ਸੇਖੋਂ ਪਰਵਿੰਦਰ ਸਿੰਘ ਸੇਖੋਂ ਰੇਸ਼ਮ ਸਿੰਘ ਜਸਪ੍ਰੀਤ ਸੇਖੋਂ ਬਚਿੰਤ ਸਿੰਘ ਕਿਰਨਦੀਪ ਸਿੰਘ ਇਕਬਾਲ ਸਿੰਘ ਬਰਾੜ ਬਲਕਾਰ ਬਰਾੜ ਸੁਖਜੀਤ ਸਿੰਘ ਸਤਨਾਮ ਸਿੰਘ ਮੱਖਣ ਸਿੰਘ ਦਰਸ਼ਨ ਸਿੰਘ ਹਰਨਾਮ ਸਿੰਘ ਨੰਬਰਦਾਰ ਜਗਜੀਤ ਸਿੰਘ ਪੰਚ ਹਰਜੀਤ ਸਿੰਘ ਭਜਨ ਸਿੰਘ ਸੀਰਾ ਸਿੰਘ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


