ਪਿੰਡ ਮੀਨੀਆ ਦੇ ਖ਼ੇਡ ਮੇਲੇ ’ਤੇ ਬੁੱਟਰ ਦੀ ਟੀਮ ਨੇ ਗੱਡਿਆ ਜਿੱਤ ਦਾ ਝੰਡਾ

ਲੋਪੋਂ,6 ਅਪ੍ਰੈਲ (ਚਮਕੌਰ ਸਿੰਘ ਧਾਲੀਵਾਲ,) ਪਿੰਡ ਮੀਨੀਆ ਦੇ ਮਰਹੂਮ ਹਾਕੀ ਖ਼ਿਡਾਰੀ ਕਬੂਤਰ ਸਿੰਘ ਭੁੱਲਰ ਦੀ ਯਾਦ ਵਿਚ ਸੱਤਵਾਂ ਹਾਕੀ ਟੂਰਨਾਮੈਂਟ ਮਹਾਦਾਨੀ ਬਾਬਾ ਪਾਲਾ ਸਿੰਘ ਸਪੋਰਟਸ ਕਲੱਬ ਸਪੋਰਟਸ ਕਲੱਬ ਵਲੋਂ ਸਮੂੰਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦੇ ਹੋਏ ਮੁਕਾਬਲਿਆਂ ਵਿਚੋਂ ਬੁੱਟਰ ਕਲਾਂ ਦੀ ਟੀਮ ਨੇ ਪਹਿਲਾ ਅਤੇ ਬੱਧਨੀ ਕਲਾਂ ਦੀ ਟੀਮ ਦੂਜੇ ਸਥਾਨ ਤੇ ਰਹੀ। ਜੇਤੂ ਟੀਮ ਨੂੰ ਪਹਿਲਾ ਇਨਾਮ 25 ਹਜ਼ਾਰ ਰੁਪਏ ਅਕਾਲੀ ਆਗੂ ਸਤਵੰਤ ਸਿੰਘ ਸੱਤਾ ਮੀਨੀਆ, ਸਿਮਰਾ ਮਾਨ ਵਲੋਂ ਦਿੱਤਾ ਗਿਆ ਜਦੋਂਕਿ ਦੂਜਾ ਇਨਾਮ ਕਾਲਾ ਮੱਲੀ ਅਤੇ ਮਲਕੀਤ ਮੱਲੀ ਵਲੋਂ ਦਿੱਤਾ ਗਿਆ। ਟੂਰਨਾਮੈਂਟ ਦੇ ਅੰਤਿਮ ਦਿਨ ਜੇਤੂ ਟੀਮਾਂ ਨੂੰੂ ਇਨਾਮਾਂ ਦੀ ਵੰਡ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਜ਼ਿਲਾ ਮੋਗਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਯੂਥ ਅਕਾਲੀ ਆਗੂ ਹਰਜਿੰਦਰ ਸਿੰਘ ਕੁੱਸਾ ਅਤੇ ਜਸਵੰਤ ਸਿੰਘ ਰਣੀਆ ਭੁਪਿੰਦਰ ਸਿੰਘ ਰਾਉਂਕੇ ਵਿਸ਼ੇਸ਼ ਤੌਰ ਤੇ ਪੁੱਜੇ। ਸ੍ਰੀ ਸਾਹੋਕੇ ਨੇ ਸੰਬੋਧਨ ਕਰਦਿਆਂ ਨੌਜ਼ਵਾਨਾਂ ਦੇ ਉੱਦਮ ਦੀ ਸਲਾਘਾ ਕੀਤੀ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਖ਼ੇਡਾਂ ਨੌਜ਼ਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ। ਉਨਾਂ ਜੇਤੂ ਟੀਮਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਨਵੇਂ ਹਾਕੀ ਖ਼ਿਡਾਰੀਆਂ ਦਾ ਸਾਈਕਲਾਂ ਨਾਲ ਪ੍ਰਧਾਨ ਅਵਤਾਰ ਸਿੰਘ ਮਾਨ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਭੁਪਿੰਦਰ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਮੰਦਰ ਸਿੰਘ ਸੱਤੂ, ਗਗਨ ਘੁਮਾਣ, ਬੇਅੰਤ ਸਿੰਘ, ਨਰਿੰਦਰਪਾਲ ਸ਼ਰਮਾ, ਹਾਕਮ ਸਿੰਘ, ਸਾਧੂ ਸਿੰਘ, ਗੁਰਿੰਦਰ ਸਿੰਘ, ਸੁਖਮਨੀ ਸਟੂਡੀਓ, ਰਾਜਿੰਦਰ ਸੋਢੀ ਪੀ ਏ ਵੀ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ