ਰਾਜਵਿੰਦਰ ਸਿੰਘ ਗੱਡੂ ਬੀ ਡੀ ਪੀ ਓ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ

ਮੋਗਾ, 6 ਅਪਰੈਲ (ਜਸ਼ਨ)-ਰਾਜਵਿੰਦਰ ਸਿੰਘ ਗੱਡੂ ਬੀ ਡੀ ਪੀ ਓ ਮੋਗਾ- 1 ਨੂੰ ਦਫਤਰ ਬਲਾਕ ਮੋਗਾ 1 ਵੱਲੋਂ ਸ਼ਾਨਦਾਰ ਪਾਰਟੀ ਦਿਤੀ ਗਈ। ਓਹਨਾਂ ਨੇ ਲੱਗਭਗ ਡੇਢ ਸਾਲ ਬਲਾਕ ਮੋਗਾ 1 ਵਿਖੇ ਬਤੌਰ ਬੀ ਡੀ ਪੀ ਓ ਤਨਦੇਹੀ ਨਾਲ ਡਿਊਟੀ ਨਿਭਾਈ । ਇਸ ਮੌਕੇ ਬੀ ਡੀ ਪੀ ਓ ਅਮਿਤ ਕੁਮਾਰ, ਰਣਧੀਰ ਸਿੰਘ ਢਿੱਲੋਂ ਚੈਅਰਮੈਨ ਬਲਾਕ ਸੰਮਤੀ ਮੋਗਾ-1, ਮਨੀਸ਼ਾ ਗੁਪਤਾ ਸੁਪਰਡੈਂਟ, ਸਤਪਾਲ ਐੱਸ ਈ ਪੀ ਓ, ਪਰਮਜੀਤ ਸਿੰਘ ਪੰਚਾਇਤ ਅਫਸਰ, ਅਮਰਜੀਤ ਕੌਰ ਲੇਖਾਕਾਰ, ਸੁਖਵੀਰ ਸਿੰਘ ਪੰਚਾਇਤ ਸੈਕਟਰੀ, ਤੇਜਪਾਲ ਸਿੰਘ ਜੌੜਾ ਪੰਚਾਇਤ ਸੈਕਟਰੀ, ਪੰਚਾਇਤ ਸੈਕਟਰੀ ਦਵਿੰਦਰਪਾਲ ਸਿੰਘ ਨੰਗਲ,ਸੁਖਮੰਦਰ ਸਿੰਘ ,ਗੁਰਸੇਵਕ ਸਿੰਘ, ਮਨਜਿੰਦਰ ਸਿੰਘ, ਹਰੀ ਸਿੰਘ, ਦਿਆ ਸਿੰਘ ,ਰਾਜ ਕੌਰ ਏ ਪੀ ਓ ਨਰੇਗਾ, ਮਨਦੀਪ ਸਿੰਘ ਜੇ ਈ ,ਨੀਰਜ ਗਰੋਵਰ ਜੇ ਈ, ਰਿਸ਼ਭ ਅਰੋੜਾ,ਅੰਜੂ ਗੁਪਤਾ ਕੰਪਿੳੂਟਰ ਓਪਰੇਟਰ,ਰਾਜਵੀਦਾਸ ਕੰਪਿੳੂਟਰ ਓਪਰੇਟਰ, ਕਲਰਕ ਗੁਰਪ੍ਰੀਤ ਕੌਰ ਸਟੈਨੋ, ਲੱਖਾ ਸਿੰਘ ,ਸੇਵਾਦਾਰ, ਰਛਪਾਲ ਸਿੰਘ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਬੀ ਡੀ ਪੀ ਓ ਅਮਿਤ ਕੁਮਾਰ ਨੇ ਰਾਜਵਿੰਦਰ ਸਿੰਘ ਗੱਡੂ ਬੀ ਡੀ ਪੀ ਓ ਨੂੰ ਸੇਵਾ ਮੁਕਤੀ ਮੌਕੇ ਵਧਾਈ ਦਿੱਤੀ। ਇਸ ਮੌਕੇ ਰਣਧੀਰ ਸਿੰਘ ਢਿੱਲੋਂ ਚੈਅਰਮੈਨ ਬਲਾਕ ਸੰਮਤੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਰਾਜਵਿੰਦਰ ਸਿੰਘ ਗੱਡੂ ਨੇ ਤਮਾਮ ਉਮਰ ਆਪਣੇ ਫਰਜ਼ਾਂ ਦੀ ਪੂਰਤੀ ਕਰਦਿਆਂ ਹਮੇਸ਼ਾ ਲੋਕ ਹਿਤਾਂ ਨੂੰ ਪਹਿਲ ਦਿੱਤੀ ,ਇਸੇ ਕਰਕੇ ਉਹ ਨਾ ਸਿਰਫ਼ ਉੱਚ ਅਧਿਕਾਰੀਆਂ ਦੀ ਨਿਗਾਹ ਵਿਚ ਕਾਬਲ ਅਫਸਰ ਵਜੋਂ ਜਾਣੇ ਜਾਂਦੇ ਰਹੇ ਬਲਕਿ ਆਮ ਲੋਕ ਵੀ ਉਹਨਾਂ ਨੂੰ ਸਤਿਕਾਰਤ ਸ਼ਖਸੀਅਤ ਵਜੋਂ ਜਾਣਦੇ ਹਨ । ਉਹਨਾਂ ਰਾਜਵਿੰਦਰ ਸਿੰਘ ਨੂੰ ਸਫਲ ਅਤੇ ਸਿਹਤਮੰਦ ਜੀਵਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ । ਇਸ ਮੌਕੇ ਸਮੁੱਚੇ ਸਟਾਫ਼ ਨੇ ਰਾਜਵਿੰਦਰ ਸਿੰਘ ਗੱਡੂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


