ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਦਾ ਨਵਾਂ ਸੈਸ਼ਨ ਸ਼ੁਰੂ

ਮੋਗਾ, 6 ਅਪ੍ਰੈਲ (ਜਸ਼ਨ)-ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਪ੍ਰਾਇਮਰੀ ਵਿੰਗ ਦੇ ਬੱਚਿਆ ਦਾ ਪਹਿਲਾ ਦਿਨ ਸਕੂਲ ਵਿਚ ਇਕ ਨਵੀਂ ਅਨੁਭੂਤੀ ਦੇਣ ਵਾਲਾ ਅਤੇ ਨਵੇਂ ਸੁਪਨੇ ਵਰਗਾ ਰਿਹਾ। ਬੱਚਿਆ ਨੇ ਸਕੂਲ ਪੁੱਜ ਕੇ ਜਿੱਥੇ ਨਵਾਂ ਅਨੁਭਵ ਹਾਸਲ ਕੀਤਾ, ਉਥੇ ਖੁਦ ਨੂੰ ਇਕ ਫਰੈਂਡਲੀ ਮਾਹੌਲ ਵਿਚ ਪਾ ਕੇ ਕਾਫੀ ਖੁਸ਼ ਨਜਰ ਆਏ। ਸਕੂਲ ਵਿਚ ਪ੍ਰਾਇਮਰੀ ਵਿੰਗ ਦਾ ਸੈਸ਼ਨ ਸ਼ੁਰੂ ਹੋਣ ਤੇ ਸਵੇਰੇ ਜਿਵੇਂ ਹੀ ਬੱਚਿਆਂ ਨੇ ਸਕੂਲ ਵਿਚ ਪ੍ਰਵੇਸ਼ ਕੀਤਾ। ਬੱਚਿਆਂ ਦੇ ਚੇਹਰੇ ਤੇ ਖੁਸ਼ੀ ਵਿਚ ਸਨ। ਸਕੂਲ ਪਿ੍ਰੰਸੀਪਲ ਸਮਰਿਤੀ ਭੱਲਾ, ਡੀਨ ਅਕੈਡਮਿਕ ਭੂਮਿਜਾ ਕੰਵਰ ਨੇ ਦੱਸਿਆ ਕਿ ਸਕੂਲ ਦਾ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਵਿਚ ਬੱਚਿਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਬੱਚਿਆਂ ਦੇ ਵਿਚ ਸਕੂਲ ਸਟਾਫ ਨੇ ਵੀ ਬੱਚਿਆਂ ਦੇ ਨਾਲ ਮੌਜੂਦ ਰਹਿ ਕੇ ਉਹਨਾਂ ਨਾਲ ਗੱਲਬਾਤ ਕੀਤੀ, ਤਾਂ ਜੋਂ ਆਉਣ ਵਾਲੇ ਦਿਨਾਂ ਵਿਚ ਜਦ ਕਲਾਸ ਵਿਚ ਸਿਲੇਬਸ ਸ਼ੁਰੂ ਹੋਵੇਗਾ ਤਾਂ ਅਧਿਆਪਕ ਬੱਚਿਆ ਦੀ ਰੁਚੀ ਅਨੁਸਾਰ ਹੀ ਉਹਨਾਂ ਨੂੰ ਉਹਨਾਂ ਦੀ ਪ੍ਰਤਿਭਾ ਨੂੰ ਅੱਗੇ ਲੈ ਜਾ ਸਕਣਗੇ। ਪਿ੍ਰੰਸੀਪਲ ਸਮਰਿਤੀ ਭੱਲਾ ਨੇ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਸਿਰਫ ਨਵੀਂ ਪੀੜੀ ਨੂੰ ਤਕਨੀਕੀ ਗਿਆਨ ਦੇ ਅਧਾਰ ਤੇ ਬਦਲਦੇ ਭਾਰਤ ਦੇ ਅਨੁਸਾਰ ਸਿੱਖਿਆ ਦੇਣਾ ਹੀ ਨਹੀਂ, ਬਲਕਿ ਸਕੂਲ ਵਿਚ ਤਨਮਾਵ ਰਹਿਤ ਮਾਹੌਲ ਦੇ ਕੇ ਉਹਨਾਂ ਦੇ ਗਿਆਨ ਵਿਚ ਵਾਧਾ ਕਰਨਾ ਹੈ। ਬੱਚੇ ਪੂਰੇ ਮਾਹੌਲ ਵਿਚ ਟੈਕਨਾਲਜੀ ਅਧਾਰਿਤ ਸਿੱਖਿਆ ਗ੍ਰਹਿਣ ਕਰਨ, ਟੈਕਨਾਲਾਜੀ ਦੇ ਖੇਤਰ ਵਿਚ ਬੱਚੇ ਅੱਜ ਜਨਮ ਤੋਂ ਹੀ ਬਹੁਤ ਅੱਗੇ ਹਨ। ਸਿਹਤ ਮਾਹੌਲ ਵਿਚ ਹੀ ਵਧੀਆ ਸਿੱਖਿਆ ਸੰਭਵ ਹੈ। ਇਹੀ ਸਕੂਲ ਦਾ ਮੰਤਵ ਵੀ ਹੈ ਸੰਕਲਪ ਵੀ, ਇਸਨੂੰ ਨਿਰੰਤਰ ਬਣਾਏ ਰੱਖਣਾ ਇਕ ਵੱਡੀ ਚੁਣੌਤੀ ਹੈ ਸਕੂਲ ਨੇ ਇਸ ਚੁਣੌਤੀ ਨੂੰ ਵੀ ਸਵੀਕਾਰ ਕੀਤਾ ਹੈ। ਉਮੀਦ ਤੋਂ ਜ਼ਿਆਦਾ ਇਸਨੂੰ ਪੂਰਾ ਕਰਕੇ ਵੀ ਦਿਖਾਉਣਗੇ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।