ਭਾਈ ਬਾਜ ਸਿੰਘ ਪਬਲਿਕ ਸਕੂਲ ਲੁਧਿਆਣਾ ਦਾ ਸਾਲਾਨਾ ਸਮਾਗਮ ਅੱਜ

ਲੁਧਿਆਣਾ,6 ਮਾਰਚ (ਜਸ਼ਨ)-ਸਿਕਲੀਗਰ ,ਵਣਜਾਰਿਆਂ ਅਤੇ ਹੋਰਨਾਂ ਕਬੀਲਿਆਂ ਨਾਲ ਸਬੰਧਤ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲੁਧਿਆਣਾ ਦੀ ਚੈਰੀਟੇਬਲ ਸੁਸਾਇਟੀ ਗੁਰੂ ਅੰਗਦ ਦੇਵ ਐਜੂਕੇਸ਼ਨਲ ਵੈੱਲਫੇਅਰ ਕੌਂਸਲ ਵੱਲੋਂ ਚਲਾਈ ਜਾ ਰਹੀ ਸੰਸਥਾ ਭਾਈ ਬਾਜ ਸਿੰਘ ਪਬਲਿਕ ਸਕੂਲ ਵਿਖੇ ਮੁੱਫਤ ਸਿੱਖਿਆ ਲੈ ਰਹੇ 700 ਦੇ ਕਰੀਬ ਵਿਦਿਆਰਥੀਆਂ ਵਾਸਤੇ ਅੱਜ 7 ਅਪਰੈਲ ਦਿਨ ਸ਼ਨੀਵਾਰ ਨੂੰ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ।  ਇਸ ਸਮਾਗਮ ’ਚ ਸ਼੍ਰੀ ਸੰਜੈ ਤਲਵਾੜ ਐੱਮ ਐੱਲ ਏ ਹਲਕਾ ਪੂਰਬੀ ਲੁਧਿਆਣਾ ਤੋਂ ਇਲਾਵਾ ਪ੍ਰਵਾਸੀ ਭਾਰਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ । ਸੰਸਥਾ ਦੇ ਪ੍ਰਧਾਨ ਸ: ਦਰਸ਼ਨ ਸਿੰਘ , ਜਨਰਲ ਸਕੱਤਰ ਕੈਪਟਨ ਇੰਦਰਜੀਤ ਸਿੰਘ,ਸੀਨੀਅਰ ਮੀਤ ਪ੍ਰਧਾਨ ਸ: ਪ੍ਰਤਾਪ ਸਿੰਘ , ਪਿ੍ਰੰਸੀਪਲ ਮੈਡਮ ਸ਼ਰਮਾ, ਵਿੱਤ ਸਕੱਤਰ ਵਰਿਆਮ ਸਿੰਘ , ਸਾਬਕਾ ਐੱਸ ਡੀ ਓ ਸੁਖਦੇਵ ਸਿੰਘ ਲਾਜ ਅਤੇ ਸਮਾਜਸੇਵੀ ਚਰਨਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਾ ਸਮਾਗਮ ਸਾਲਾਨਾ ਸ਼ੁਕਰਾਨਾ ਸਮਾਗਮ ਵਜੋਂ ਕਰਵਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਦੀ ਕਮੇਟੀ ਵੱਲੋਂ ਇਸ ਸਮਾਗਮ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਮਾਗਮ ਵਿਚ ਭਾਈ ਮੇਹਰ ਸਿੰਘ ਲੰਡਨ ,ਦਵਿੰਦਰ ਸਿੰਘ ੳੂਬੀ ਲੰਡਨ , ਸੁਰਜੀਤ ਸਿੰਘ ਕਾਉਂਕੇ ਯੂ ਐੱਸ ਏ , ਬਲਵੀਰ ਸਿੰਘ ਬਾਂਸਲ ਯੂ ਕੇ ,ਹਰਿਸ਼ਨ ਸਿੰਘ ਪੁਨੀਤ ਯੂ ਕੇ  ਅਤੇ ਗੁਰਮੇਲ ਸਿੰਘ ਧਾਮੀ ਸਕਾਟਲੈਂਡ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਪਤਵੰਤੇ ਸਵਰਗੀ ਮਾਤਾ ਪਰਿਤਪਾਲ ਕੌਰ ਆਫ਼ ਲੰਡਨ ਦੀ ਨਿੱਘੀ ਯਾਦ ਵਿਚ ਪੁਰਾਤਨ ਵਸਤੂਆਂ ਦੇ ਤਾਮੀਰ ਕੀਤੇ ਅਜਾਇਬਘਰ ਅਤੇ ਲਾਇਬਰੇਰੀ ਦਾ ਦੌਰਾ ਕਰਨਗੇ।