ਸੰਤ ਲੋਪੋ ਨਾਲ ਸ਼ਿਵਾਲਿਕ, ਰਾਮੂੰਵਾਲੀਆ, ਭਾਗੀਕੇ, ਦੌਧਰ ਆਦਿ ਆਗੂਆਂ ਵੱਲੋਂ ਹਮਦਰਦੀ ਦਾ ਇਜ਼ਹਾਰ

ਲੋਪੋਂ ,7 ਅਪਰੈਲ (ਚਮਕੌਰ ਸਿੰਘ ਧਾਲੀਵਾਲ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ (85) ਦੇ ਆਕਲ ਚਲਾਣੇ ਤੇ ਬਾਬਾ ਪ੍ਰਦੀਪ ਸਿੰਘ ਦੀਪੀ ਗੳੂਸ਼ਾਲਾ ਵਾਲੇ ਬੱਧਨੀ ਕਲਾਂ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲੀਆ ਸੀਨੀਅਰ ਅਕਾਲੀ ਆਗੂ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਜਥੇਦਾਰ ਜਗਰਾਜ ਸਿੰਘ ਦੌਧਰ ਮੈਬਰ ਸ੍ਰੋਮਣੀ ਕਮੇਟੀ, ਇਕਬਾਲ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੱਧਨੀ ਕਲਾਂ, ਸੁਖਵਿੰਦਰ ਸਿੰਘ ਬਰਾੜ, ਅਜਮੇਰ ਸਿੰਘ ਭਾਗੀਕੇ, ਸਤਵੰਤ ਸਿੰਘ ਸੱਤਾ ਮੁਰੱਬਿਆ ਵਾਲਾ ਮੀਨੀਆਂ ਯੂਥ ਅਕਾਲੀ ਆਗੂ, ਪੂਰਨ ਸਿੰਘ ਚੌਕੀ ਇੰਚਾਰਿਜ ਲੋਪੋਂ, ਸਰਪੰਚ ਕਾਕਾ ਸਿੰਘ ਲਲਤੋਂ, ਸਤਵੰਤ ਸਿੰਘ ਲਲਤੋ, ਅਦੇਸ਼ ਸਿੰਘ ਸਹਿਗਲ ਮੋਗਾ, ਪਰਮਿੰਦਰ ਸਫਰੀ ਐਮ.ਸੀ ਮੋਗਾ, ਸ਼ਮਸੇਰ ਸਿੰਘ ਡਾਂਗੀਆਂ ਸਾਬਕਾ ਚੇਅਰਮੈਂਨ, ਕਾਕਾ ਸਿੰਘ ਸਰਪੰਚ ਲੋਪੋਂ, ਜਗਸੀਰ ਸਿੰਘ ਪੰਚ ਲੋਪੋਂ, ਬਲਰਾਜ ਸਿੰਘ ਰਾਜਾ ਭੱਲੇ ਕੇ ਪੰਚ ਤੋਂ ਇਲਾਵਾ ਵੱਖ- ਵੱਖ ਰਾਜਸੀ, ਸਮਾਜਿਕ ਅਤੇ ਧਾਰਿਮਕ ਸਖ਼ਸੀਅਤਾ ਨੇ ਦਰਬਾਰ ਸੰਪਰਦਾਇ ਲੋਪੋਂ ਵਿਖੇ ਪੁੱਜ ਕੇ ਮਾਤਾ ਦੇ ਸੁਪੱਤਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ, ਹਰਜਿੰਦਰ ਸਿੰਘ ਕਨੇਡਾ ਅਤੇ ਪੋਤਰੇ ਚੇਅਰਮੈਨ ਭਗੀਰਥ ਸਿੰਘ ਲੋਪੋਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।


