ਬੱਚਿਆਂ ਦੀਆਂ ਬੀਮਾਰੀਆਂ ਦਾ ਜਾਂਚ ਕੈਂਪ ਲਾਇਆ

ਬਰਗਾੜੀ 8 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) -ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਰੁਲੀਆ ਸਿੰਘ ਨਗਰ ਬਰਗਾੜੀ ਵੱਲੋਂ ਬਾਬਾ ਸੈਣ ਭਗਤ ਧਰਮਸ਼ਾਲਾ ਵਿਖੇ ਬੱਚਿਆਂ ਦੀਆਂ ਬੀਮਾਰੀਆਂ ਦਾ ਜਾਂਚ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਬਾਬਾ ਸੈਣ ਭਗਤ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਮੈਕਸ ਹਸਪਤਾਲ ਬਠਿੰਡਾ ਦੇ ਡਾਕਟਰ ਪੰਕਜ ਮੱਕੜ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਨੇ ਬੱਚਿਆਂ ‘ਚ ਖੂਨ ਦੀ ਕਮੀ ਮੋਟਾਪਾ ਪੇਸ਼ਾਬ ਦਾ ਜ਼ਿਆਦਾ ਆਉਣਾ ਦੌਰੇ ਪੈਣੇ ਸਾਹ ਦੀ ਤਕਲੀਫ ਕੱਦ ਅਤੇ ਭਾਰ ਘੱਟਣਾ ਆਦਿ ਬੀਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਇਨਾਂ ਬੀਮਾਰੀਆਂ ਦੇ ਬਚਾਅ ਲਈ ਜਾਣਕਾਰੀ ਦਿੱਤੀ ਗਈ। ਇਸ ਸਮੇਂ ਬੋਲਦਿਆਂ ਡਾ. ਪੰਕਜ ਮੱਕੜ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਕੋਈ ਵੀ ਬੀਮਾਰੀ ਲਾ-ਇਲਾਜ ਨਹੀਂ ਹੈ ਬਾਸ਼ਰਤ ਬੀਮਾਰੀ ਦੀ ਜਾਂਚ ਅਤੇ ਇਲਾਜ ਸਮੇਂ ਸਿਰ ਕਰਵਾ ਲਿਆ ਜਾਵੇ। ਇਸ ਸਮੇਂ ਜਸਵਿੰਦਰ ਸਿੰਘ ਸੁਖਮੰਦਰ ਸਿੰਘ ਪੰਚ ਸੁਖਮੰਦਰ ਸਿੰਘ ਸੀਰਾ ਬਰਜਿੰਦਰ ਸਿੰਘ ਸਿਵਰਾਜ ਸਿੰਘ ਬਾਬਾ ਦਲੀਪ ਸਿੰਘ ਪੰਚ ਗੁਰਮੀਤ ਸਿੰਘ ਰਣਧੀਰ ਸਿੰਘ ਅਮਰੀਕ ਸਿੰਘ ਕੁਲਵੰਤ ਸਿੰਘ ਬਲਵੰਤ ਸਿੰਘ ਮਨਿੰਦਰ ਸਿੰਘ ਗੁਰਵਿੰਦਰ ਸਿੰਘ ਰੇਸ਼ਮ ਸਿੰਘ ਆਦਿ ਇਲਾਵਾ ਬਾਬਾ ਸੈਣ ਭਗਤ ਕਮੇਟੀ ਦੇ ਸਮੂਹ ਸੇਵਾਦਾਰ ਹਾਜ਼ਰ ਸਨ।