ਜਗਜਸਮੀਤ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਸ਼ਲਾਘਾਯੋਗ ਉੱਦਮ-ਲੂੰਬਾ


ਮੋਗਾ, 8 ਅਪਰੈਲ(ਜਸ਼ਨ)-ਜਗਜਸਮੀਤ ਫਾਊਂਡੇਸ਼ਨ ਵੱਲੋਂ ਸਵ: ਜਗਮੀਤ ਸਿੰਘ, ਉਹਨਾਂ ਦੀ ਧਰਮ ਪਤਨੀ ਜਸਕਰਨ ਕੌਰ ਤੇ ਪੁਤਰੀ ਜਸਮੀਤ ਕੌਰ ਦੀ ਯਾਦ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਇੱਕ ਸ਼ਲਾਘਾਯੋਗ ਉਦਮ ਹੈ ਕਿਉਂਕਿ ਆਪਣੇ ਵਿੱਛੜ ਚੁੱਕੇ ਪਿਆਰਿਆਂ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਢੰਗ ਕੋਈ ਹੋਰ ਹੋ ਹੀ ਨਹੀਂ ਸਕਦਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੁੰਬਾ ਨੇ ਜਗਜਸਮੀਤ ਫਾਊਂਡੇਸ਼ਨ ਧੂੜਕੋਟ ਕਲਾਂ ਵੱਲੋਂ ਸਵ: ਜਗਮੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਯਾਦ ਵਿੱਚ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਲਗਵਾਏ ਗਏ ਪਹਿਲੇ ਖੂਨਦਾਨ ਕੈਂਪ ਤੇ ਆਪਣੇ ਸੰਬੋਧਨ ਦੌਰਾਨ ਕੀਤਾ। ਉਹਨਾਂ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਂਦੀ ਤੇ 18 ਤੋਂ 65 ਸਾਲ ਤੱਕ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ । ਇਸ ਮੌਕੇ ਸਵ. ਜਗਮੀਤ ਸਿੰਘ ਦੇ ਪਿਤਾ ਸ. ਦਰਸ਼ਨ ਸਿੰਘ ਨੇ ਕੈਂਪ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਜਗਮੀਤ ਸਿੰਘ ਦੇ ਪਰਿਵਾਰ ਅਤੇ ਹਾਜ਼ਰ ਮਹਿਮਾਨਾਂ ਵੱਲੋਂ ਖੂਨਦਾਨੀਆਂ ਦੇ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ । ਇਸ ਕੈਂਪ ਵਿੱਚ 35 ਨੌਜਵਾਨ ਲੜਕੇ ਲੜਕੀਆਂ ਵੱਲੋਂ ਖੂਨਦਾਨ ਕੀਤਾ ਗਿਆ । ਫਾਊਂਡੇਸ਼ਨ ਵੱਲੋਂ ਇਸ ਮੌਕੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ । ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਗਗਨਦੀਪ ਸਿੰਘ ਨੇ ਆਪਣੇ ਸਵ: ਭਰਾ ਅਤੇ ਉਹਨਾਂ ਦੇ ਪਰਿਵਾਰ ਦੀ ਯਾਦ ਵਿੱਚ ਖੂਨਦਾਨ ਕਰਨ ਵਾਲੇ ਸਾਰੇ ਖੂਨਦਾਨੀ ਵੀਰਾਂ ਅਤੇ ਭੈਣਾਂ, ਰੂਰਲ ਐਨ.ਜੀ.ਓ. ਮੋਗਾ ਦੇ ਅਹੁਦੇਦਾਰਾਂ, ਨਗਰ ਪੰਚਾਇਤ ਅਤੇ ਪਤਵੰਤਿਆਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਇਹ ਐਲਾਨ ਕੀਤਾ ਕਿ ਇਹ ਖੂਨਦਾਨ ਕੈਂਪ ਹਰ ਸਾਲ ਲਗਵਾਇਆ ਜਾਵੇਗਾ । ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਦਫਤਰ ਸਕੱਤਰ ਸੁਖਦੇਵ ਸਿੰਘ ਬਰਾੜ, ਮੀਤ ਪ੍ਧਾਨ ਡਾ. ਬਲਦੇਵ ਧੂੜਕੋਟ, ਡਾ. ਗੁਰਮੇਲ ਮਾਛੀਕੇ, ਮਜਦੂਰ ਨੇਤਾ ਜੀਵਨ ਬਿਲਾਸਪੁਰ, ਸਰਪੰਚ ਰਾਜਵਿੰਦਰ ਕੌਰ, ਪੰਚ ਜਗਜੀਤ ਸਿੰਘ, ਸ. ਦਰਸ਼ਨ ਸਿੰਘ, ਬਲਜੀਤ ਕੌਰ, ਗੁਰਵਿੰਦਰ ਕੌਰ, ਜੁਗਰਾਜ ਸਿੰਘ, ਜਸਵੀਰ ਕੌਰ, ਮਨਜੀਤ ਕੌਰ, ਮਾ. ਤੀਰਥ ਸਿੰਘ, ਬਲਵਿੰਦਰ ਸਿੰਘ ਫੌਜੀ, ਮਾ. ਜੁਗਰਾਜ ਸਿੰਘ, ਕਲੱਬ ਮੈਂਬਰ ਸੁਖਪ੍ੀਤ ਸਿੰਘ, ਹੁਨਰਦੀਪ ਸਿੰਘ, ਰਸ਼ਪਾਲ ਸਿੰਘ, ਸੁਖਵਿੰਦਰ ਸਿੰਘ ਖੋਟਾ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਹਰਪ੍ੀਤ ਸਿੰਘ, ਸੁਖਨਦੀਪ ਸਿੰਘ, ਅਰਸ਼ਪ੍ੀਤ ਸਿੰਘ, ਗੁਰਮੁਖ ਸਿੰਘ, ਬਿਕਰਮਜੀਤ ਸਿੰਘ ਬੁੱਘੀਪੁਰਾ, ਹਰਦੀਪ ਸਿੰਘ, ਗੁਰਚਰਨ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ ।


