ਦਸਤਾਰ ਚੇਤਨਾ ਮਾਰਚ ‘ਦਸਤਾਰ’ ਦੀ ਅਹਿਮੀਅਤ ਤੋਂ ਵਾਕਿਫ਼ ਕਰਵਾਉਣ ’ਚ ਰਿਹਾ ਸਫ਼ਲ

ਮੋਗਾ, 8 ਅਪਰੈਲ (ਜਸ਼ਨ / ਰਾਜਵਿੰਦਰ ਸਿੰਘ )-ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ 7 ਵਾਂ ਦਸਤਾਰ ਚੇਤਨਾ ਮਾਰਚ ਅੱਜ ਮੋਗਾ ਵਿਖੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਦੀ ਪ੍ਰੇਰਨਾ ਦਿੰਦਿਆਂ ਸਮਾਪਤ ਹੋ ਗਿਆ। ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਚੇਤਨਾ ਮਾਰਚ ਲਈ ਸਹਿਯੋਗ ਦਿੱਤਾ । ਇਹ ਮਾਰਚ ਅੱਜ ਸਵੇਰੇ ਗੁਰਦੁਆਰਾ ਨਾਮਦੇਵ ਭਵਨ ਤੋਂ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ। ਦਸਤਾਰ ਚੇਤਨਾ ਮਾਰਚ ‘ਦਸਤਾਰ ਦੀ ਮਹਾਨਤਾ’ ਦਾ ਸੰਦੇਸ਼ ਘਰਘਰ ਪਹੁੰਚਾਉਂਦਾ ਹੋਇਆ ਸ਼ਹਿਰ ਦੇ ਬਜ਼ਾਰਾਂ ਅਤੇ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਮਦੇਵ ਭਵਨ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਵੱਖ ਵੱਖ ਸੰਤ ਮਹਾਪੁਰਖਾਂ ਨੇ ਦਸਤਾਰ ਚੇਤਨਾ ਮਾਰਚ ਵਿਚ ਆਪਣੀ ਹਾਜ਼ਰੀ ਲਗਵਾਈ ।
ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਅਮਰੀਕ ਸਿੰਘ ਆਰਸਨ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰੇਰਨਾ ਨਾਲ ਕਰਵਾਏ ਇਸ ਚੇਤਨਾ ਮਾਰਚ ਦਾ ਮੰਤਵ ਨਾ ਸਿਰਫ਼ ਪੰਜਾਬੀਆਂ ਵਿਸ਼ੇਸ਼ਕਰ ਸਿੱਖਾਂ ਨੂੰ ਦਸਤਾਰ ਦੀ ਅਹਿਮੀਅਤ ਤੋਂ ਵਾਕਿਫ਼ ਕਰਵਾਉਣਾ ਹੈ ਬਲਕਿ ਉਹਨਾਂ ਨੂੰ ਦਸਤਾਰ ਸਜਾਉਣ ਦੀ ਪ੍ਰੇਰਨਾ ਦੇਣਾ ਵੀ ਹੈ ਤਾਂ ਕਿ ਉਹ ਸ਼ਹੀਦਾਂ ਦੀ ਵਿਰਾਸਤ ਨੂੰ ਕਾਇਮ ਰੱਖ ਕੇ ਸਿੱਖ ਕੌਮ ਦੀ ਨਿਵੇਕਲੀ ਪਛਾਣ ਨੂੰ ਦੁਨੀਆਂ ਦੇ ਨਕਸ਼ੇ ’ਤੇ ਸੁਨਹਿਰੀ ਹਰਫ਼ਾਂ ਵਿਚ ਸਦਾ ਲਈ ਤਾਮੀਰ ਕਰਵਾ ਸਕਣ। ਚੇਤਨਾ ਮਾਰਚ ਵਿਚ ਨੌਜਵਾਨਾਂ ਤੋਂ ਇਲਾਵਾ ਕੇਸਗੀਆਂ ਸਜਾ ਕੇ ਲੜਕੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਦਸਤਾਰ ਚੇਤਨਾ ਮਾਰਚ ਵਿਚ ਅਮਰੀਕ ਸਿੰਘ ਆਰਸਨ , ਕੁਲਵਿੰਦਰ ਸਿੰਘ ਸੋਨੂੰ, ਕਮਲਜੀਤ ਸਿੰਘ ਮੋਗਾ ਮੀਤ ਪ੍ਰਧਾਨ ਪੰਜਾਬ,ਗੁਰਜੰਟ ਸਿੰਘ ਰਾਮੂੰਵਾਲਾ ਪੀ ਏ, ਗੁਰਸੇਵਕ ਸਿੰਘ ਸੰਨਿਆਸੀ ,ਰਜਿੰਦਰ ਸਿੰਘ ਡੱਲਾ ਪੀ ਏ,ਜ਼ਿਲਾ ਪ੍ਰੀਸਦ ਮੈਂਬਰ ਬੂਟਾ ਸਿੰਘ ਦੌਲਤਪੁਰਾ, ਸਤਨਾਮ ਸਿੰਘ ਕਾਕਾ, ਪਰਮਜੀਤ ਸਿੰਘ ਪੰਮਾ, ਸੁਖਵਿੰਦਰ ਸਿੰਘ ਆਜ਼ਾਦ,ਦਲਜੀਤ ਸਿੰਘ ਔਲਖ, ਹਰਮੇਲ ਸਿੰਘ ਹੀਰਾ, ਭਾਈ ਗੁਰਮੁਖ਼ ਸਿੰਘ,ਅਮਰਜੀਤ ਸਿੰਘ ਭਰੀ, ਕੌਂਸਲਰ ਚਰਨਜੀਤ ਸਿੰਘ ਝੰਡੇਆਣਾ,ਗੁਰਨਾਮ ਸਿੰਘ ਗਾਮਾ, ਸਤਨਾਮ ਸਿੰਘ ਬੀ.ਏ. ਅਤੇ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ।


