ਵਾਅਦਿਆਂ ਤੋਂ ਮੁੱਕਰੀ ਕਾਂਗਰਸ ਸਰਕਾਰ ਤੋਂ ਹਰੇਕ ਵਰਗ ਨੂੰ ਮਿਲ ਰਹੀਆ ਨੇ ਮਿੱਠੀਆਂ ਗੋਲੀਆਂ-ਦਿਲਬਾਗ ਸਿੰਘ ਭੁੱਲਰ

ਮੋਗਾ,8 ਅਪ੍ਰੈਲ (ਜਸ਼ਨ)-‘ਕਾਂਗਰਸ ਵੱਲੋਂ ਪੰਜਾਬ ਦੇ ਲੋਕਾ ਨਾਲ ਵੋਟਾਂ ਲੈਣ ਸਮੇ ਕੀਤੇ ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾ ਨੂੰ ਰਾਸ ਨਹੀ ਆ ਰਹੇ ਅਤੇ ਕੈਪਟਨ ਵਲੋਂ ਹਰ ਵਰਗ ਨੂੰ ਮਿੱਠੀਆਂ ਗੋਲੀਆਂ ਦੇ ਕੇ ਲਾਰਿਆਂ ਵਿਚ ਰੱਖਿਆ ਜਾ ਰਿਹਾ ਹੈ । ’ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਨੇ ਅੱਜ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਕ ਸਾਲ ਵਿੱਚ ਪੰਜਾਬ ਦੇ ਲੋਕਾਂ ਨੂੰ ਨਵੀਆਂ ਸਹੂਲਤਾਂ ਤਾਂ ਕੀ ਦੇਣੀਆਂ ਸਨ ਉਲਟਾ ਅਕਾਲੀ ਦਲ ਵਲੋ ਸ਼ੁਰੂ ਕੀਤੀਆਂ ਸਕੀਮਾਂ ਨੂੰ ਵੀ ਜਿੰਦਰੇ ਲਗਾ ਦਿੱਤੇ ਹਨ। ਉਨਾ ਕਿਹਾ ਕਿ ਅਕਾਲੀ ਸਰਕਾਰ ਮੌਕੇ ਦੇ ਸ਼ੁਰੂ ਕੀਤੇ ਵਿਕਾਸ ਪ੍ਰੋਜੈਕਟ ਵੀ ਲਗਪਗ ਠੱਪ ਹੀ ਨਜਰ ਆ ਰਹੇ! ਉਨਾ ਕਿਹਾ ਕਿ ਗਰੀਬ ਪਰਿਵਾਰਾਂ ਦੇ ਬਿਜਲੀ ਬਿੱਲ, ਸ਼ਗਨ ਸਕੀਮ,ਲ਼ਾਭ ਪਾਤਰੀ ਸਕੀਮ,ਬੱਚਿਆਂਨੂੰ ਮਿਲਣ ਵਾਲੀ ਵਜੀਫਾ ਸਕੀਮ,ਮਾਈ ਭਾਗੋ ਸਾਈਕਲ ਸਕੀਮਾਂ ਵੀ ਪੂਰਨ ਰੂਪ ਵਿੱਚ ਠੱਪ ਪਈਆਂ ਹਨ। ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਮਨਾਂ ਵਿੱਚੋ ਪੂਰੀ ਤਰਾ ਵਿਸਰ ਚੁੱਕੀ ਹੈ । ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀ ਸਗੋਂ ਪੰਜਾਬ ਦੇ ਮੁੱਖ ਮੰਤਰੀ ਵਲੋ ਕਰਜਾ ਮਾਅਫੀ ਤੇ ਨੌਜਵਾਨਾ ਨੂੰ ਸਰਕਾਰੀ ਨੌਕਰੀ ਅਤੇ ਮੋਬਾਇਲ ਦੇਣਾ ਵੀ ਝੂਠਾ ਦਾ ਪੁਲੰਦਾ ਹੀ ਸਿੱਧ ਹੋਇਆ ਹੈ। ਉਨਾ ਕਿਹਾ ਕਿ ਕਾਂਗਰਸ ਸਰਕਾਰ ਤੋ ਖਫਾ ਹੋਏ ਨੌਜਵਾਨ ਮੁੜ ਤੋਂ ਸ੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ! ਉਨਾ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਦਾ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਮੁੱਲ ਮੋੜ ਕੇ ਹਿਸਾਬ ਕਰਨਗੇ।


