ਨਿਆਮੀਵਾਲਾ ਦਾ ਕਿ੍ਰਕਟ ਟੂਰਨਾਮੈਂਟ ਬਰੀ ਵਾਲਾ ਦੇ ਗੱਭਰੂਆਂ ਨੇ ਜਿੱਤਿਆ

ਬਰਗਾੜੀ,9 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ)- ਪਿੰਡ ਨਿਆਮੀਵਾਲਾ ਵਿਖੇ ਸ਼ਹੀਦ ਭਾਈ ਕਿ੍ਰਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਨੌਜਵਾਨਾਂ ਦੇ ਉੱਦਮ ਸਦਕਾ ਸਮੂਹ ਨਗਰ ਨਿਵਾਸੀਆਂ ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਾਸਕੋ ਕਿ੍ਰਕਟ ਟੂਰਨਾਂਮੈਂਟ ਸ਼ਹੀਦ ਭਾਈ ਕਿ੍ਰਸ਼ਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਖੇ ਕਰਵਇਆ ਗਿਆ । ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ । ਇਹਨਾਂ ਟੀਮਾਂ ਦੇ ਸਖਤ ਮੁਕਾਬਲਿਆਂ ‘ਚ ਵੱਖ-ਵੱਖ ਟੀਮਾਂ ਨੂੰ ਮਾਤ ਦਿੰਦਿਆਂ ਬਰੀਵਾਲਾ ਅਤੇ ਸਰਾਵਾਂ ਦੀਆਂ ਟੀਮਾਂ ਫਾਈਨਲ ‘ਚ ਪਹੁੰਚੀਆਂ। ਫਾਈਨਲ ਦੇ ਇਸ ਮੁਕਾਬਲੇ ‘ਚ ਬਰੀਵਾਲਾ ਦੀ ਟੀਮ ਨੇ ਸਰਾਵਾਂ ਦੀ ਟੀਮ ਨੂੰ ਹਰਾ ਕਿ ਪਹਿਲਾ ਸਥਾਨ ਹਾਸਲ ਕੀਤਾ। ਇਨਾਮਾਂ ਦੀ ਵੰਡ ਸੀਨੀਅਰ ਕਾਂਗਰਸੀ ਆਗੂ ਅਤੇ ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਸਮੂਹ ਨਗਰ ਪੰਚਾਇਤ ਅਤੇ ਟੂਰਨਾਂਮੈਂਟ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਤੋਂ ਇਲਾਵਾ ਮੈਨ ਆਫ ਦਾ ਸੀਰੀਜ਼ ਵਧੀਆ ਬੱਲੇਬਾਜ਼ ਅਤੇ ਵਧੀਆ ਗੇਂਦਬਾਜ਼ ਨੂੰ ਵੀ ਕੂਲਰ ਓਵਨ ਆਦਿ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੇ ਦਾਨੀ ਸੱਜਣਾ ਨੂੰ ਵੀ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ। ਇਸ ਸਮੇਂ ਬੋਲਦਿਆਂ ਮਨਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਅਨੁਸ਼ਾਸਨ ‘ਚ ਰਹਿਣਾ ਸਿਖਾਉਦੀਆਂ ਹਨ ਉਥੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੀਆਂ ਹਨ। ਕਿ੍ਰਕਟ ਟੂਰਨਾਮੈਂਟ ‘ਚ ਕਮੈਟਰੀ ਦੀਆਂ ਸੇਵਾਵਾਂ ਮਨੀ ਮਸੀਤਾਂ ਅਤੇ ਧਰਮਾਂ ਕਲੇਰ ਨੇ ਵਧੀਆ ਤਰੀਕੇ ਨਾਲ ਨਿਭਾਈਆਂ। ਇਸ ਸਮੇਂ ਡਾ: ਸਤਨਾਮ ਸਿੰਘ ਸਿੱਧੂ ਰਾਣਾ ਬਰਾੜ ਗੁਰਜਿੰਦਰ ਸਿੰਘ ਬਰਾੜ ਬਲਕਰਨ ਸਿੱਧੂ ਜਗਮੀਤ ਢਿੱਲੋਂ ਕਨਵਰ ਬਰਾੜ ਦਵਿੰਦਰ ਸਿੰਘ ਹਰਪ੍ਰੀਤ ਸਿੰਘ ਰਾਜਕਰਨ ਸਿੰਘ ਸਾਬਕਾ ਪ੍ਰਧਾਨ ਐਲੀਮੈਟਰੀ ਟੀਚਰ ਯੂਨੀਅਨ ਕੁਲਦੀਪ ਸਿੰਘ ਮਨਜਿੰਦਰ ਸਰਾਂ ਸੁਖਜੀਤ ਬਹਿਬਲ ਜਸਵਿੰਦਰ ਸਿੰਘ ਮੱਤਾ ਪਰਮ ਸਿੰਘ ਹਰਜਿੰਦਰ ਸਿੰਘ ਮੱਤਾ ਨਾਇਬ ਸਿੰਘ ਆਦਿ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।