51 ਸੁਚੱਜੀਆਂ ਨੂੰਹਾਂ ਦਾ ਹੋਇਆ ਸਨਮਾਨ , ਸਨਮਾਨ ਸਮਾਗਮ ’ਚ ਜੰਮੂ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਇਕ ਮਨਜੀਤ ਬਿਲਾਸਪੁਰੀ ਨੇ ਕੀਤੀ ਸ਼ਮੂਲੀਅਤ

ਲੁਧਿਆਣਾ 9 ਅਪਰੈਲ (ਜਸ਼ਨ)ਪੰਜਾਬ ਦੇ ਬਦਲਦੇ ਸਮਾਜਿਕ ਤਾਣੇ ਬਾਣੇ ਕਾਰਨ ਪਹਿਲਾਂ ਧੀਆਂ ਦੇ ਸਨਮਾਨ ਦਾ ਹੋਕਾ ਦੇਣਾ ਪਿਆ ਤੇ ਹੁਣ ਬਜ਼ੁਰਗਾਂ ਦੇ ਤਿ੍ਰਸਕਾਰ ਕਾਰਨ ਸਮਾਜ ਸੇਵੀ ਸੰਸਥਾਵਾਂ ਸੁਚੱਜੀਆਂ ਨੂੰਹਾਂ ਦੇ ਸਨਮਾਨ ਲਈ ਸਮਾਗਮ ਕਰਵਾਉਣ ਲੱਗੀਆਂ ਹਨ , ਅਜਿਹਾ ਹੀ ਇਕ ਸਮਾਗਮ ਵੱਡਿਆਂ ਦਾ ਸਤਿਕਾਰ ਟੀਮ ਵੱਲੋਂ ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸ ਵਿਚ 51 ਸੁਚੱਜੀਆਂ ਨੂੰਹਾਂ ਦਾ ਸਨਮਾਨ ਕੀਤਾ ਗਿਆ । ਵੱਡਿਆਂ ਦੇ ਸਤਿਕਾਰ ਨੂੰ ਲੈ ਕੇ ਹੋਂਦ` ਚ ਆਈ ਸੰਸਥਾ ਵੱਡਿਆਂ ਦਾ ਸਤਿਕਾਰ ਟੀਮ ਵਲੋਂ ਬਜੁਰਗਾਂ ਦੇ ਸਨਮਾਨ ਦੀ ਬਹਾਲੀ ਲਈ ਵਿਸ਼ਾਲ ਸਮਾਗਮ ਵਿਚ ਅਨੇਕਾਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਕੁਜਿੰਦਰ ਗੁਪਤਾ ਸਪੀਕਰ ਵਿਧਾਨ ਸਭਾ ਜੰਮੂ ਨੇ ਕਿਹਾ ਕਿ ਬਜੁਰਗਾਂ ਦਾ ਸਨਮਾਨ ਕਰਨਾ ਸਾਡਾ ਨੈਤਿਕ ਫਰਜ਼ ਬਣਦਾ ਹੈ, ਉਨਾਂ ਸੰਸਥਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਵਿੱਚ ਬਜੁਰਗਾਂ ਦੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਸੰਸਥਾ ਦਾ ਇਹ ਉਪਰਾਲਾ ਸਲਾਹੁਣਯੋਗ ਹੈ। ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਨੇ ਬਜੁਰਗਾਂ ਦੇ ਘਟ ਰਹੇ ਸਤਿਕਾਰ `ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਅਸੀਂ ਪਦਾਰਥਵਾਦੀ ਹੋ ਕੇ ਮਾਂ ਬਾਪ ਦੇ ਸਤਿਕਾਰ, ਸੇਵਾ ਸੰਭਾਲ ਦੀ ਜਿੰਮੇਵਾਰੀ ਤੋਂ ਕੰਨੀ ਕਤਰਾਉਣ ਲੱਗ ਪਏ ਹਾਂ ਜਿਸਦਾ ਖਮਿਆਜਾ ਸਾਨੂੰ ਬੁਢਾਪੇ `ਚ ਭੁਗਤਣਾ ਪੈ ਸਕਦਾ ਹੈ।ਉਨਾਂ ਕਿਹਾ ਕਿ ਬਜੁਰਗਾਂ ਦੇ ਦਿਨੋ ਦਿਨ ਘਟ ਰਹੇ ਸਤਿਕਾਰ ਪਿਛੇ ਅਨੇਕਾਂ ਕਾਰਨ ਹਨ ਜਿੰਨਾਂ `ਤੇ ਗੰਭੀਰ ਵਿਚਾਰਾਂ ਕਰਨ ਦੀ ਲੋੜ ਹੈ। ਕੈਨੇਡਾ ਤੋਂ ਸੁੱਖੀ ਬਾਠ ਸੇਵਾ ਸੁਸਾਇਟੀ ਤਰਫੋਂ ਪਹੁੰਚੇ ਅਮਿਰਤਪਾਲ ਸਿੰਘ ਮਾਨ ਨੇ ਜੀਵਨ ਵਿੱਚ ਮਾਂ ਬਾਪ ਦੀ ਘਾਟ ਨੂੰ ਵੱਡੀ ਘਾਟ ਦੱਸਦਿਆਂ ਕਿਹਾ ਕਿ ਮਾਪਿਆਂ ਦੀ ਹੋਂਦ ਦਾ ਅਹਿਸਾਸ ਉਨਾਂ ਦੇ ਤੁਰ ਜਾਣ ਤੋਂ ਬਾਅਦ ਮਹਿਸੂਸ ਹੁੰਦਾ ਹੈ।
ਉਨਾਂ ਵੱਡਿਆਂ ਦਾ ਸਤਿਕਾਰ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਦਮ ਨਾਲ ਨਵੀਂ ਪੀੜ੍ਹੀ ਵਿਚ ਖਾਸਕਰ ਨਹੁੰ ਰਾਣੀਆਂ ਦੇ ਮਨਾਂ ਵਿਚ ਬਜੁਰਗਾਂ ਦੇ ਸਨਮਾਨ ਦੀ ਬਹਾਲੀ ਕਾਇਮ ਕਰਨਾਂ ਤੇ ਰਿਸ਼ਤਿਆਂ ਦੀ ਮਾਣ ਮਰਿਆਦਾ ਕਾਇਮ ਕਰਨ ਵਿੱਚ ਕਾਮਯਾਬੀ ਮਿਲੇਗੀ। ਇਸ ਮੌਕੇ ਉਨ੍ਹਾਂ ਸੰਸਥਾ ਨੂੰ ਸਮਾਜ ਭਲਾਈ ਕਾਰਜਾਂ ਲਈ 21 ਹਜ਼ਾਰ ਦੀ ਸਹਾਇਤਾ ਰਾਸ਼ੀ ਵੀ ਭੇਂਟ ਕੀਤੀ।
ਸੰਸਥਾ ਦੇ ਫਾਊਂਡਰ ਰਾਜੇਸ ਰਾਜਾ ਅਤੇ ਨਰੇਸ ਦੁਆ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਪੰਜਾਬ, ਜੰਮੂ ਤੇ ਹੋਰਨਾਂ ਰਾਜਾਂ ਵਿੱਚ ਵੀ ਅਜਿਹੇ ਸਮਾਗਮ ਕਰਵਾ ਕੇ ਇਹ ਸੁਨੇਹਾ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ ਹੈ।ਮੰਚ ਦਾ ਸੰਚਾਲਨ ਪਵਨਦੀਪ ਸਿੰਘ ਓਡਰਾ ਨੇ ਕੁਸ਼ਲਤਾ ਪੂਰਵਕ ਕੀਤਾ। ਇਸ ਮੌਕੇ ਨਰੇਸ ਦੁਆ,ਕੇ ਪੀ ਰਾਣਾਂ, ਕੰਵਰ ਰੰਜਨ, ਵਿਕਾਸ ਜੌਲੀ, ਸੁਖਦੇਵ ਸਿੰਘ ਦਾਦ, ਅਨਿਲ ਸਾਕਸ਼ੀ, ਸ਼ਿਗਾਰਾ ਸਿੰਘ, ਕੁਲਦੀਪ ਲੋਹਟ ,ਅਰੁਨ ਕੁਮਾਰ, ਜਗਤਾਰ ਸਿੰਘ ਮੱਖਣ, ਸੰਜੇ ਲਾਵਾ, ਤੇਜਿੰਦਰ ਨਾਗਰਾ, ਜਸਰਾਜ ਸਲੂਰੀਆ, ਪਰਮਿੰਦਰ ਕੌਰ, ਮੁਹੰਮਦ ਅਨਵਰ, ਸੁਨੀਲ ਸ਼ਰਮਾ, ਸਤਿੰਦਰਪਾਲ ਸਿੰਘ, ਅਜੇ ਪਾਸਾ, ਮਨਦੀਪ, ਕਿਸ਼ੋਰ ਸ਼ਰਮਾ, ਹਰਮਨ ਸਿੰਘ, ਨਿਰਮਲ ਕਲਿਆਣ ,ਸੁਰਜੀਤ ਸਿੰਘ ਲੱਖਾ ਅਤੇ ਜਸਵੀਰ ਸਿੰਘ ਗੋਪੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


