ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਗੁਰਸੇਵਕ ਸਿੰਘ ਚੀਮਾ ਨੂੰ ਸਦਮਾ, ਭਰਜਾਈ ਦੀ ਮੌਤ ,ਭੋਗ 13 ਅਪਰੈਲ ਨੂੰ

ਧਰਮਕੋਟ,10 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਗੁਰਸੇਵਕ ਸਿੰਘ ਚੀਮਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਛੋਟੀ ਭਰਜਾਈ ਬਲਵਿੰਦਰ ਕੌਰ (52 ਸਾਲ ) ਸੁਪਤਨੀ ਡਾ: ਗੁਰਚਰਨ ਸਿੰਘ ਪਿੰਡ ਚੀਮਾ (ਧਰਮਕੋਟ) ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਈ । ਇਹ ਮੰਦਭਾਗੀ ਘਟਨਾ ਬੀਤੀ 4 ਅਪਰੈਲ ਨੂੰ ਉਸ ਸਮੇਂ ਵਾਪਰੀ ਜਦ ਧਰਮਕੋਟ ਨੇੜਲੇ ਪਿੰਡ ਚੀਮਾ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਖੁਸ਼ੀ ਦਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਸੀ ਅਤੇ ਅਚਾਨਕ ਗੈਸ ਦੀ ਭੱਠੀ ਨੂੰ ਅੱਗ ਲੱਗ ਗਈ ਜੋ ਬਲਜਿੰਦਰ ਕੌਰ ਲਈ ਜਾਨਲੇਵਾ ਸਾਬਤ ਹੋਈ । ਗੁਰਸੇਵਕ ਸਿੰਘ ਚੀਮਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਕੌਰ ਨਮਿੱਤ ਪਾਠ ਦੇ ਭੋਗ 13 ਅਪਰੈਲ ਦਿਨ ਸ਼ੁਕਰਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ ਜਿੱਥੇ ਬੀਬੀ ਬਲਵਿੰਦਰ ਕੌਰ ਚੀਮਾ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ।


