ਰੋਹ ਵਿੱਚ ਆਏ ਲੋਕਾਂ ਨੇ ਸਾਧੂ ਰਾਮਦਾਸ ਨੂੰ ਡੇਰਾ ਢਾਬ ਵਾਲਾ ਦੀ ਗੱਦੀ ਤੋਂ ਲਾਹਿਆ

ਸਮਾਲਸਰ, 10 ਅਪ੍ਰੈਲ (ਗਗਨਦੀਪ ਸ਼ਰਮਾ): ਥਾਣਾ ਸਮਾਲਸਰ ਅਧੀਨ ਪਿੰਡ ਵਾਂਦਰ ਦੇ ਡੇਰਾ ਢਾਬ ਵਾਲਾ ਦੀ ਪਿਛਲੇ ਤਕਰੀਬਨ ਦਸ ਸਾਲਾਂ ਤੋਂ ਗੱਦੀ ਸੰਭਾਲ ਰਹੇ ਸਾਧੂ ਰਾਮਦਾਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਰੋਹ ਵਿੱਚ ਆਏ ਲੋਕਾਂ ਨੇ ਡੇਰਾ ਢਾਬ ਵਾਲਾ ਵਿਖੇ ਭਾਰੀ ਇੱਕਠ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਮੌਕੇ ਪੰਥਕ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਘਟਨਾ ਦੀ ਸੂਚਨਾ ਮਿਲਦੇ ਸਾਰ ਐਸ ਐਚ ਓ ਲਵਦੀਪ ਸਿੰਘ ਪੁਲਿਸ ਪਾਰਟੀ ਨਾਲ ਸਮੇਂ ਸਿਰ ਪਹੁੰਚ ਗਏ ਅਤੇ ਬੜੀ ਸਹਿਜਤਾ ਨਾਲ ਦੋਹਾਂ ਧਿਰਾਂ ਦੀ ਗੱਲਬਾਤ ਸੁਣੀ। ਥਾਣਾ ਮੁਖੀ ਨੇ ਆਪਣੀ ਸੂਝ-ਬੂਝ ਨਾਲ ਦੋਹਾਂ ਧਿਰਾਂ ਵਿੱਚ ਚੱਲ ਰਹੀ ਤਕਰਾਰਬਾਜੀ ਨੂੰ ਟਕਰਾਅ ਵਿੱਚ ਬਦਲਣ ਤੋਂ ਰੋਕ ਲਿਆ ਅਤੇ ਸਿੱਖ ਜੱਥੇਬੰਦੀਆਂ ਨੂੰ ਭਰੋਸੇ ਵਿੱਚ ਲੈ ਕੇ ਮਾਮਲੇ ਦਾ ਹੱਲ ਕਰਵਾ ਦਿੱਤਾ। ਲੋਕਾਂ ਦੇ ਭਾਰੀ ਰੋਹ ਨੂੰ ਸ਼ਾਂਤ ਕਰਨ ਲਈ ਸਾਧੂ ਰਾਮਦਾਸ ਨੂੰ ਡੇਰਾ ਢਾਬ ਵਾਲਾ ਛੱਡਣ ਦਾ ਫੈਸਲਾ ਸੁਣਾਇਆ ਗਿਆ। ਲੋਕਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਧੂ ਰਾਮ ਦਾਸ ਨੂੰ ਡੇਰਾ ਢਾਬ ਵਾਲਾ ਦੀ ਸੇਵਾ ਸੰਤ ਬਾਬਾ ਧਰਮ ਦਾਸ ਵੱਲੋਂ ਦਵਾਈ ਗਈ ਸੀ। ਸਾਧੂ ਰਾਮਦਾਸ ਦੇ ਜਾਣ ਮਗਰੋਂ ਸੇਵਾਦਾਰ ਗੁਰਮੁੱਖ ਦਾਸ ਨੂੰ ਡੇਰਾ ਢਾਬ ਵਾਲਾ ਦੀ ਆਰਜੀ ਤੌਰ ‘ਤੇ ਸੇਵਾ ਦਿੱਤੀ ਗਈ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


