ਮੁਫਤੀ ਸਾਹਿਬ ਮਲਰੇਕੋਟਲਾ ਨੇ ਰੱਖਿਆ ਇਸਲਾਮੀ ਸਕੂਲ ਦਾ ਨੀਹ ਪੱਥਰ

ਮੋਗਾ, 10 ਅਪ੍ਰੈਲ (ਜਸ਼ਨ) : ਸਥਾਨਕ ਜੀਰਾ ਰੋਡ ’ਤੇ ਮਸਜਿਦ ਵਾਲੀ ਗਲੀ ’ਚ ਇਸਲਾਮੀ ਸਕੂਲ ਦਾ ਨੀਹ ਪੱਥਰ ਪੰਜਾਬ ਦੇ ਮੁਫ਼ਤੀ ਹਜਰਤ ਮੌਲਾਨਾ ਇਫਤਖ਼ਾਰ-ਉਲ-ਹਸਨ ਕਾਸਮੀ ਨੇ ਆਪਣੇ ਹੱਥੀ ਰੱਖਿਆ। ਇਸ ਮੌਕੇ ਮੁਫ਼ਤੀ ਏ ਆਜ਼ਮ ਪੰਜਾਬ ਨੇ ਕਿਹਾ ਕਿ ਹਰ ਮੁਸਲਿਮ ਵਿਆਕਤੀ ਨੂੰ ਦੁਨੀਆਵੀਂ ਤਾਲੀਮ ਦੇ ਨਾਲ-ਨਾਲ ਇਸਲਾਮੀ ਤਾਲੀਮ ਹਾਸਿਲ ਕਰਨਾ ਬਹੁਤ ਜ਼ਰੂਰੀ ਹੈ। ਮਸਜਿਦ ਕਮੇਟੀ ਪ੍ਰਧਾਨ ਚਿਰਾਗਦੀਨ ਖ਼ਾਨ ਅਤੇ ਮੁਹੰਮਦ ਅਸਲਮ ਕੂਰੈਸ਼ੀ ਨੇ ਦੱਸਿਆ ਕਿ ਸ਼ਹਿਰ ਵਿਚ ਮੁਸਲਿਮ ਭਾਈਚਾਰੇ ਦੀ ਅਬਾਦੀ ਵੱਡੀ ਗਿਣਤੀ ਵਿਚ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸਲਾਮੀ ਤਾਲੀਮ ਜ਼ਰੂਰ ਦੇਈਏ। ਇਸ ਮੌਕੇ ਮਸਜਿਦ ਦੇ ਈਮਾਮ ਕਾਰੀ ਅਬਦੁਲ ਰਹਿਮਾਨ ਕਾਸਮੀ ਆਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਸਮੂੁਹ ਮੁਸਲਿਮ ਭਾਈਚਾਰੇ ਨੂੰ ਇਸਲਾਮੀ ਸਕੂਲ ਦੀ ਤਾਮੀਰ ਕਰਾਉਣ ਵਿਚ ਆਪਣਾ ਹਿੱਸਾ ਪਾਉਣ ਲਈ ਪ੍ਰੇਰੀਤ ਕੀਤਾ। ਮੁਹੰਮਦ ਸਲੀਮ ਕੂਰੈਸ਼ੀ ਚੇਅਰਮੈਨ ਮੁਸਲਿਮ ਭਲਾਈ ਯੂਵਾ ਵੇਲਫ਼ੈਅਰ ਕਲੱਬ ਅਤੇ ਪ੍ਰਧਾਨ ਅਮਜਦ ਖ਼ਾਨ ਨੇ ਕਮੇਟੀ ਆਗੂਆਂ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ ਦੀ ਸ਼ਾਲਾਘਾ ਕਰਦਿਆ ਕਿਹਾ ਆਉਣ ਵਾਲੇ ਸਮੇਂ ਦੌਰਾਨ ਮੁਸਲਿਮ ਬੱਚਿਆਂ ਨੂੰ ਇਸ ਤਾਲੀਮ ਦਾ ਲਾਹਾ ਹਰ ਬੱਚੇ ਨੂੰ ਲੈਣਾ ਚਾਹੀਦਾ ਹੈ। ਇਸ ਮੌਕੇ ਹੌਰਨਾ ਤੋਂ ਇਲਾਵਾਂ ਐਨ.ਆਰ.ਆਈ. ਲਿਆਕਤ ਅਲੀ, ਮੁਹੰਮਦ ਇਮਤਿਆਜ਼ ਅਲੀ ਪੱਪੂ, ਸਰਪੰਚ ਹਦਾਇਤ ਮੁਹੰਮਦ ਚੁੱਪਕੀਤੀ, ਸਾਬਕਾ ਸਰਪੰਚ ਮੁਕੰਦ ਦੀਨ, ਗੁਰਮੀਤ ਅਲੀ, ਮੁਹੰਮਦ ਇਕਬਾਲ ਲੰਡੇ, ਜੀਵਨ ਖਾਨ ਮਨਾਵਾਂ, ਸਰਫ਼ੋਰਜ਼ ਅਲੀ, ਸ਼ੋਕਤ ਅਲੀ, ਡਾ. ਜੋਨੀ ਸਦੀਕ, ਡਾ.ਮੱਖਣ ਖ਼ਾਨ ਮਾਮਦੀਨ, ਮੁਹੰਮਦ ਨਸੀਮ ਨੈਸਲੇ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੇ ਇਸ ਮੌਕੇ ਆਪਣੀ ਹਾਜ਼ਰੀ ਲਗਵਾਈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


