ਸੁਪਰੀਮ ਕੋਰਟ ਆਪਣੇ ਫੈਸਲੇ ਤੇ ਮੁੜ ਤੋਂ ਨਜ਼ਰਸ਼ਾਨੀ ਕਰੇ-ਪਿ੍ਰਤਪਾਲ ਸਿੰਘ ਖਾਲਸਾ

ਬਰਗਾੜੀ 10 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) ਸੁਪਰੀਮ ਕੋਰਟ ਵੱਲੋਂ ਨਾਨਕ ਸਾਹ ਫਕੀਰ ਫਿਲਮ ਹਰ ਹਾਲਤ ਜਾਰੀ ਕੀਤੇ ਜਾਣ ਦੇ ਜੋ ਹੁਕਮ ਦਿੱਤੇ ਹਨ ਇਹ ਸਿੱਖ ਕੌਮ ਨਾਲ ਸਰਾਸਰ ਬੇਇਨਸਾਫੀ ਹੈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਸੁਪਰੀਮ ਕੋਰਟ ਨੂੰ ਆਪਣੇ ਇਸ ਫੈਸਲੇ ਤੇ ਮੁੜ ਤੋਂ ਨਜਰਸ਼ਾਨੀ ਕਰਨ ਦੀ ਲੋੜ ਹੈ। ਇਹ ਪ੍ਰਗਟਾਵਾ ਪ੍ਰਣਾਮ ਸ਼ਹੀਦਾਂ ਨੂੰ ਸੰਘਰਸ ਕਮੇਟੀ ਦੇ ਸੇਵਾਦਾਰ ਪਿ੍ਰਤਪਾਲ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਗੱਲਬਾਤ ਕਰਦਿਆਂ ਕੀਤਾ । ਉਨਾਂ ਕਿਹਾ ਕਿ ਸਿੱਖਾਂ ਨੂੰ ਕਦੇ ਵੀ ਦੇਸ਼ ਦੀ ਸਰਵ ਉੱਚ ਅਦਾਲਤ ਤੋਂ ਇੰਨਸਾਫ ਨਹੀਂ ਮਿਲਿਆ। ਜੇਕਰ ਹੁਣ ਇਹ ਫਿਲਮ ਜਾਰੀ ਕੀਤੀ ਜਾਂਦੀ ਹੈ ਸਿੱਖ ਕੌਮ ਇਸ ਦਾ ਜਬਰਦਸਤ ਵਿਰੋਧ ਕਰੇਗੀ ਅਤੇ ਕਿਸੇ ਵੀ ਹਾਲਤ ਵਿੱਚ ਇਹ ਫਿਲਮ ਸਿਨਮਾ ਘਰਾਂ ਵਿੱਚ ਨਹੀਂ ਲੱਗਣ ਦਿੱਤੀ ਜਾਵੇਗੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


