ਵਿਸਾਖੀ ਵਾਲੇ ਦਿਨ ਸੇਖਾ ਕਲਾਂ ਵਿਖੇ ਖੂਨ ਦਾਨ ਕੈਂਪ ਲਾਇਆ ਜਾਵੇਗਾ

ਸਮਾਲਸਰ, 10 ਅਪ੍ਰੈਲ (ਗਗਨਦੀਪ ਸ਼ਰਮਾਂ):- ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਸਮੂਹ ਇਨਸਾਨੀਅਤ ਦੇ ਭਲੇ ਲਈ 13 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਗੁਰਦਵਾਰਾ ਸਾਹਿਬ ਕੇਰ ਵਾਲਾ, ਠੱਠੀ ਭਾਈ ਰੋਡ ਪਿੰਡ ਸੇਖਾ ਕਲਾਂ (ਮੋਗਾ) ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਜਿਸ ਵਿੱਚ ਮੈਡੀਕਲ ਹਸਪਤਾਲ ਫਰੀਦਕੋਟ ਦੀ ਟੀਮ ਸਵੇਰੇ ਅੱਠ ਵਜੇ ਤੋਂ ਲੈ ਕੈ 100 ਯੂਨਿਟ ਖੂਨ ਇੱਕਤਰ ਹੋਣ ਤੱਕ ਖੂਨਦਾਨ ਕੈਂਪ ਜਾਰੀ ਰੱਖੇਗੀ। ਇਸ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਯੰਗ ਸਪੋਰਟਸ ਕਲੱਬ ਸੇਖਾ ਕਲਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਆਪਣੇ ਸਮਾਜ ਭਲਾਈ ਕੰਮਾਂ ਲਈ ਮਸ਼ਹੂਰ ਹਲਕਾ ਪਟਵਾਰੀ ਗੁਰਚਰਨ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਦਾ ਭਰੋਸਾ ਮਿਲਿਆ ਹੈ। ਪਟਵਾਰੀ ਗੁਰਚਰਨ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਨਵਤਾ ਦੇ ਭਲੇ ਲਈ ਖੂਨ ਇਕੱਤਰ ਕਰਨ ਲਈ ਕੈਂਪ ਵਿੱਚ ਹਿੱਸਾ ਜਰੂਰ ਲਵੋ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ