ਪ੍ਰੇਮੀ ਜੋੜੇ ਨੇ ਕੀਤੀ ਆਤਮ-ਹੱਤਿਆ , ਸੁਖਾਨੰਦ ਵਾਸੀ ਦੋਵਾਂ ਦਾ ਆਪਸ ‘ਚ ਲੰਮੇ ਸਮੇਂ ਤੋਂ ਸੀ ਪ੍ਰੇਮ

ਮੋਗਾ 10 ਅਪਰੈਲ (ਜਸ਼ਨ) - ਥਾਣਾ ਸਮਾਲਸਰ ਅਧੀਨ ਪੈਂਦੇ ਇਥੋਂ ਨੇੜਲੇ ਪਿੰਡ ਸੁਖਾਨੰਦ ਵਾਸੀ ਪ੍ਰੇਮੀ ਜੋੜੇ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ  (43) ਤੇ ਪਰਮਜੀਤ ਕੌਰ ਕੁੱਝ ਦਿਨ ਪਹਿਲਾ ਘਰੋਂ ਚਲੇ ਗਏ ਸਨ। ਬੀਤੀ ਰਾਤ ਇਨਾਂ ਵਲੋਂ ਖੁਦਕੁਸ਼ੀ ਕਰ ਲਈ ਗਈ।  ਜਾਣਕਾਰੀ ਅਨੁਸਾਰ ਮੋਗਾ ਜ਼ਿਲੇ ਦੇ ਪਿੰਡ ਸੁਖਾਨੰਦ ‘ਚ ਸਵੇਰੇ ਖੇਤਾਂ ਦੀ ਸੈਰ ਕਰਨ ਗਏ ਲੋਕਾਂ ਨੇ ਗੁਰਪ੍ਰੀਤ ਸਿੰਘ(43) ਦੀ ਮੋਟਰ ‘ਤੇ ਖੁਦ ਗਰਪ੍ਰੀਤ ਅਤੇ ਪਰਮਜੀਤ ਕੌਰ ਨੂੰ ਮਿ੍ਰਤਕ ਅਵਸਥਾ ਵਿਚ ਦੇਖਿਆ ਗਿਆ। ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਆਪਸ ‘ਚ ਲੰਮੇ ਸਮੇਂ ਤੋਂ ਪ੍ਰੇਮ ਸੰਬੰਧ ਚਲ ਰਿਹਾ ਸੀ। ਪਰਮਜੀਤ ਕੌਰ ਦੇ ਪਤੀ ਸਗੜ ਸਿੰਘ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਉਸਦਾ ਇਕ ਲੜਕਾ ਅਤੇ ਇਕ ਲੜਕੀ ਨਾਲ ਰਹਿੰਦੇ ਸਨ। ਕੁਝ ਸਮਾਂ ਪਹਿਲਾਂ ਉਸਨੇ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਸੀ। ਦੂਸਰੇ ਪਾਸੇ ਗੁਰਪ੍ਰੀਤ ਦਾ ਵੀ ਇਕ ਬੇਟਾ ਦੱਸਿਆ ਜਾਂਦਾ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕੀਤੀ ਹੈ।   
 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ