ਪੰਜਾਬ ਸਰਕਾਰ ਵੱਲੋ 2 ਆਈ.ਏ.ਐਸ ਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ,ਸ੍ਰੀ ਲਾਲ ਵਿਸ਼ਵਾਸ਼ ਬੈਂਸ ਨੂੰ ਸਹਾਇਕ ਕਮਿਸ਼ਨਰ (ਜਨਰਲ), ਮੋਗਾ ਵਿਖੇ ਕੀਤਾ ਤਾਇਨਾਤ

ਚੰਡੀਗੜ, 10 ਅਪ੍ਰੈਲ(ਜਸ਼ਨ)ਪੰਜਾਬ ਸਰਕਾਰ ਵੱਲੋ ਅੱਜ 2 ਆਈ.ਏ.ਐਸ ਅਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਜਸਪ੍ਰੀਤ ਸਿੰਘ ਆਈ.ਏ.ਐਸ ਨੂੰ ਉਪ ਮੰਡਲ ਮੈਜਿਸਟੇ੍ਰਟ, ਅਮਲੋਹ ਅਤੇ ਨਾਲ ਹੀ ਉਪ ਮੰਡਲ ਮੈਜਿਸਟੇ੍ਰਟ, ਬਸੀ ਪਠਾਣਾ ਦਾ ਵਾਧੂ ਚਾਰਜ, ਸ੍ਰੀ ਹਿਮਾਂਸ਼ੂ ਅਗਰਵਾਲ ਆਈ.ਏ.ਐਸ. ਨੰੂ ਉਪ ਮੰਡਲ ਮੈਜਿਸਟੇ੍ਰਟ, ਦਸੂਹਾ ਅਤੇ ਨਾਲ ਹੀ ਉਪ ਮੰਡਲ ਮੈਜੀਸਟੇ੍ਰਟ ਮੁਕੇਰੀਆਂ ਵਾਧੂ ਚਾਰਜ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸੇ ਤਰਾਂ ਹੀ ਪੀ.ਸੀ.ਐਸ. ਅਧਿਕਾਰੀਆਂ ਵਿਚੋਂ ਮਿਸ ਵੀਰਪਾਲ ਕੌਰ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਵਿੰਦਰ ਸਿੰਘ ਅਰੋੜਾ ਨੂੰ ਉਪ ਮੰਡਲ ਮੈਜਿਸਟੇ੍ਰਟ, ਬਾਬਾ ਬਕਾਲਾ, ਸ੍ਰੀ ਨਮਨ ਮੜਕਣ ਨੂੰ ਡਿਪਟਂੀ ਸਕੱਤਰ ਵਿੱਤ, ਸ੍ਰੀ ਸ਼ਿਵ ਰਾਜ ਸਿੰਘ ਬੱਲ ਨੂੰ ਕਾਰਜਕਾਰੀ ਮੈਜਿਸਟ੍ਰੇਟ ਅੰਮਿ੍ਰਤਸਰ ਅਤੇ ਸ੍ਰੀ ਲਾਲ ਵਿਸ਼ਵਾਸ਼ ਬੈਂਸ ਨੂੰ ਸਹਾਇਕ ਕਮਿਸ਼ਨਰ (ਜਨਰਲ), ਮੋਗਾ ਵਿਖੇ ਤਾਇਨਾਤ ਕੀਤਾ ਗਿਆ ਹੈ।ਉਨਾਂ ਅੱਗੇ ਕਿਹਾ ਕਿ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


