ਬੇਕਾਬੂ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਸਵਾਰ ਤਿੰਨ ਵਿਅਕਤੀ ਜਖਮੀ

ਮੋਗਾ, 11 ਅਪਰੈਲ (ਜਗਸੀਰ ਸਿੰਘ ਸਰਾਂ)- ਅੱਜ ਮੋਗਾ ਦੇ ਕਸਬੇ ਧਰਮਕੋਟ ਨੇੜਲੇ ਪਿੰਡ ਜੋਗੇਵਾਲਾ ਕੋਲ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਸਵਾਰ ਤਿੰਨ ਵਿਅਕਤੀ ਜਖਮੀ ਹੋ ਗਏ। ਜਖਮੀਆਂ ਵਿਚੋਂ ਪਰਿਵਾਰ ਦੇ ਮੁਖੀ ਉਸਦੀ ਪਤਨੀ ਅਤੇ ਉਹਨਾਂ ਦੇ ਬੱਚੇ ਨੂੰ ਮੱਖੂ ਦੇ ਸਰਕਾਰੀ ਹਸਪਤਾਲ ’ਚ ਮੁੱਢਲੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪ੍ਰਤਖ ਦਰਸ਼ੀਆਂ ਮੁਤਾਬਕ ਇਹ ਹਾਦਸਾਗ੍ਰਸਤ ਇੰਡੀਕਾ ਕਾਰ ਮੱਖੂ ਤੋਂ ਲੋਹੀਆਂ ਜਾ ਰਹੀ ਸੀ ਤੇ ਇਸ ਦਾ ਡਰਾਈਵਰ ਕਾਰ ਤੋਂ ਸੰਤੁਲਨ ਖੋ ਬੈਠਾ ਅਤੇ ਕਾਰ ਸੜਕ ਤੋਂ ਉੱਤਰਦਿਆਂ ਦਰੱਖਤ ਨਾਲ ਜਾ ਟਕਰਾਈ । ਮੌਕੇ ’ਤੇ ਲੋਕਾਂ ਨੇ ਜਖਮੀਆਂ ਨੂੰ ਨੁਕਸਾਨੀ ਗਈ ਕਾਰ ਵਿਚੋਂ ਕੱਢਿਆ ਅਤੇ ਹਸਪਤਾਲ ਪਹੰੁਚਾਇਆ ।


