ਮੋਗਾ ਯੂਥ ਵੈਲਫੇਅਰ ਕਲੱਬ ਨੇ ਵਿੱਢੀ ਡੇਂਗੂ ਖਿਲਾਫ ਜਾਗਰੂਕਤਾ ਮੁਹਿੰਮ

ਮੋਗਾ,11 ਅਪਰੈਲ (ਜਸ਼ਨ) ਸਿਵਲ ਸਰਜਨ ਮੋਗਾ ਵੱਲੋਂ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਕੀਤੀ ਗਈ ਮੀਟਿੰਗ ਦੇ ਸਾਰਥਕ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ । ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਮੌਸਮੀ ਬਿਮਾਰੀਆਂ ਦਾ ਟਾਕਰਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਬਿਮਾਰੀ ਦੇ ਚੁੰਗਲ ਚੋਂ ਬਚਾਉਣ ਲਈ ਸਿਹਤ ਵਿਭਾਗ ਮੋਗਾ ਦੀ ਮੱਦਦ ਲਈ ਜੁਟ ਗਈਆਂ ਹਨ । ਇਸ ਸਬੰਧੀ ਅੱਜ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਪ੍ਧਾਨ ਨੀਰਜ ਬਠਲਾ ਦੀ ਅਗਵਾਈ ਵਿੱਚ ਕਲੱਬ ਮੈਂਬਰਾਂ ਵੱਲੋਂ ਸਰਕਾਰੀ ਪਾਰਕ ਭੀਮ ਨਗਰ, ਪ੍ਾਇਮਰੀ ਸਕੂਲ, ਸ਼੍ੀ ਰਾਮ ਧਰਮਸ਼ਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ਿਵ ਮੰਦਿਰ ਅਤੇ ਸਾਰੀ ਕੱਪੜਾ ਮਾਰਕਿਟ ਵਿੱਚ ਡੇਂਗੂ ਪ੍ਤੀ ਜਾਗਰੂਕਤਾ ਪੋਸਟਰ ਲਗਾਏ ਗਏ । ਇਸ ਮੌਕੇ ਪ੍ਧਾਨ ਨੀਰਜ ਬਠਲਾ ਨੇ ਲੋਕਾਂ ਦੇ ਛੋਟੇ ਛੋਟੇ ਇਕੱਠ ਕਰਕੇ ਉਹਨਾਂ ਨੂੰ ਡੇਂਗੂ ਫੈਲਣ ਦੇ ਕਾਰਨਾਂ, ਬਚਾਓ ਸਾਧਨਾਂ ਅਤੇ ਇਲਾਜ਼ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਆਪਣੀ ਬੱਚਤ ਆਪ ਕਰਨ ਅਤੇ ਘਰਾਂ ਦੇ ਅੰਦਰ ਅਤੇ ਬਾਹਰ ਸਾਫ ਪਾਣੀ ਖੜਾ ਨਾ ਹੋਣ ਦੇਣ ਲਈ ਪ੍ੇਰਿਤ ਕੀਤਾ । ਇਸ ਮੌਕੇ ਸ਼੍ੀ ਨੀਰਜ ਬਠਲਾ ਨੇ ਦੱਸਿਆ ਕਿ ਪਿਛਲੇ ਸਾਲ ਕੈਂਪ ਮਾਰਕਿਟ ਵਿੱਚ ਡੇਂਗੂ ਕਾਰਨ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਗਈ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਲੱਬ ਵੱਲੋਂ ਸਿਹਤ ਵਿਭਾਗ ਦੀ ਮਦਦ ਕਰਨ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ ਹੈ । ਉਹਨਾਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਅਗੇਤੇ ਪ੍ਬੰਧਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਨਾਲ ਨਿਸਚਿਤ ਰੂਪ ਵਿੱਚ ਫਾਇਦਾ ਹੋਵੇਗਾ ਤੇ ਸਾਡੀ ਸਾਂਝੀ ਕੋਸ਼ਿਸ਼ ਹੋਵੇਗੀ ਕਿ ਇਸ ਸਾਲ ਡੇਂਗੂ ਕਾਰਨ ਕੋਈ ਮੌਤ ਨਾ ਹੋਵੇ । ਉਹਨਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਕਾਰਜ ਵਿੱਚ ਸਿਹਤ ਵਿਭਾਗ ਦੀ ਮੱਦਦ ਕਰਨ ਦੀ ਅਪੀਲ ਕੀਤੀ । ਇਸ ਮੌਕੇ ਕਲੱਬ ਦੇ ਕੈਸ਼ੀਅਰ ਦੀਪਕ ਮਿਗਲਾਨੀ, ਬਿੱਲਾ ਧਮੀਜਾ, ਬੰਟੀ ਅਨੇਜਾ, ਸੰਜੇ ਕੋਛੜ, ਕਾਲਾ ਗਾਬਾ, ਸਾਮ ਛਾਬੜਾ, ਮੋਹਿਤ ਮਿਗਲਾਨੀ ਸਮੇਤ ਕਲੱਬ ਦੇ ਸਮੂਹ ਮੈਂਬਰ ਹਾਜਰ ਸਨ ।


