ਪਿ੍ਰਤਪਾਲ ਸਿੰਘ ਬਰਗਾੜੀ ਦਾ ਗੀਤ ‘ ਪੁੱਤ ਦਸ਼ਮੇਸ਼ ਦਾ ’ਦੀ ਸ਼ੂਟਿੰਗ ਮੁਕੰਮਲ

ਬਰਗਾੜੀ,11 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) ਧਰਮ ਸੇਵਾ ਰਿਕਾਉਡਜ਼ ਕੰਪਨੀ ਯੂ. ਕੇ ਵੱਲੋਂ ਪਿ੍ਰਤਪਾਲ ਸਿੰਘ ਬਰਗਾੜੀ ਦੇ ਪੰਜਾਬੀ ਗੀਤ ‘ਪੁੱਤ ਦਸ਼ਮੇਸ਼ ਦਾ’ ਦੀ ਸ਼ੂਟਿੰਗ ਸਾਦਿਕ ਅਤੇ ਜੰਡ ਸਾਹਿਬ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਜਾ ਰਹੀ ਸੀ ਜੋ ਹੁਣ ਲੱਗਪਗ ਮੁਕੰਮਲ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਬਰਗਾੜੀ ਅਤੇ ਸਤਨਾਮ ਬੁਰਜ ਹਰੀਕਾ ਨੇ ਦੱਸਿਆਂ ਕਿ ਇਹ ਗੀਤ ਸ੍ਰੀ ਸਿੱਖ ਇਤਿਹਾਸ ਦੇ ਉਨਾਂ ਯੋਧਿਆ ਦੇ ਜੀਵਨ ਦੀ ਤਰਜਮਾਨੀ ਕਰਦਾ ਹੈ ਜਿਨਾਂ ਨੇ ਧਰਮ ਹੇਤ ਆਪਣੀ ਜਾਨਾਂ ਵਾਰ ਕੇ ਜੁਲਮ ਦਾ ਸਾਹਮਣਾ ਕੀਤਾ ਅਤੇ ਗਊ ਗਰੀਬ ਦੀ ਰੱਖਿਆਂ ਲਈ ਹਰ ਕੁਰਬਾਨੀ ਦਿੱਤੀ। ਇਹ ਗੀਤ ਅਗਲੇ ਕੁਝ ਦਿਨਾਂ ‘ਚ ਹੀ ਜਾਰੀ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਇਸ ਗੀਤ ਦੀ ਵੀਡੀਓ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲੇਗਾ। ਇਸ ਗੀਤ ਲਿਖਿਆਂ ਤੇ ਗਾਇਆ ਖੁਦ ਪਿ੍ਰਤਪਾਲ ਸਿੰਘ ਬਰਗਾੜੀ ਨੇ ਹੈ ਅਤੇ ਇਸ ਦਾ ਸੰਗੀਤ ਘੈਂਟ ਮੁੰਡੇ ਵੀਡੀਓ ਡਾਇਰੈਕਟਰ ਜਸ ਸਿੱਧੂ ਨੇ ਕੀਤਾ । ਇਸ ਸਮੇਂ ਗੁਰਪ੍ਰੇਮ ਸਿੰਘ ਬਲਵਿੰਦਰ ਸਿੰਘ ਚਾਨੀ ਸੁਖਰਾਜ ਸਿੰਘ ਗੋਂਦਾਰਾ ਵਰਿੰਦਰ ਝੱਖੜਵਾਲਾ ਡਾ. ਦਰਸ਼ਨ ਸਿਘ ਝੋਟੀਵਾਲ ਆਦਿ ਹਾਜ਼ਰ ਸਨ।


