ਪਿੰਡ ਬਹਿਬਲ ਕਲਾਂ ‘ਚ ਸ਼ਰਾਬ ਦਾ ਠੇਕਾ ਚੁਕਵਾਉਣ ਦੀ ਮੰਗ

ਬਰਗਾੜੀ 11 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) ਭਾਂਵੇ ਸ਼ਰਾਬ ਦੇ ਠੇਕੇ ਪਿੰਡ-ਪਿੰਡ ਹੀ ਸੰਘਣੀ ਅਬਾਦੀ ‘ਚ ਖੋਲੇ ਹੋਏ ਅਤੇ ਜਿਆਦਾਤਰ ਪਿੰਡਾਂ ਦੇ ਲੋਕ ਠੇਕਿਆ ਤੇ ਹੁੰਦਾ ਗਾਲੀ-ਗਲੋਚ ਮੂਕ ਦਰਸਕ ਬਣ ਕੇ ਸੁਣਦੇ ਦੇਖਦੇ ਰਹਿੰਦੇ ਹਨ। ਪ੍ਰੰਤੂ ਕੁਝ ਪਿੰਡ ਅਬਾਦੀ ‘ਚ ਖੁਲੇ ਠੇਕਿਆਂ ਦਾ ਵਿਰੋਧ ਕਰਦੇ ਹਨ ਤੇ ਫਿਰ ਵੀ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕਦੀ। ਅਜਿਹਾ ਕੁਝ ਹੀ ਦੇਖਣ ਨੂੰ ਮਿਲ ਰਿਹਾ ਹੈ ਪਿੰਡ ਬਹਿਬਲ ਕਲਾਂ ਵਿਖੇ ਜਿਥੋਂ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਠੇਕਾ ਚੁਕਵਾਉਣ ਦੀ ਮੰਗ ਕਰਦੇ ਆ ਰਹੇ ਪਿਛਲੇ ਦਿਨੀ ਸੰਘਰਸ ਨੂੰ ਤੇਜ਼ ਕਰਦਿਆਂ ਕੁਝ ਲੋਕ ਪਾਣੀ ਵਾਲੀ ਟੈਂਕੀ ਤੇ ਚੜ ਗਏ ਸਨ ਤਾਂ ਪ੍ਰਸ਼ਾਸਨ ਵੱਲੋਂ ਉਨਾਂ ਦੀ ਮੰਗ ਨੂੰ ਪੂਰਾ ਕੀਤੇ ਜਾਣ ਦਾ ਭਰੋਸਾ ਦੇ ਕੇ ਹੇਠਾਂ ਉਤਾਰ ਲਏ ਸਨ। ਪ੍ਰੰਤੂ ਸਬੰਧਤ ਵਿਭਾਗ ਦੇ ਲਾਰਿਆਂ ਤੋਂ ਸਿਵਾਏ ਅੱਜ ਤੱਕ ਕੁਝ ਵੀ ਪੱਲੇ ਨਹੀ ਪਿਆ ਜਿਸ ਕਰਕੇ ਲੋਕ ਹੁਣ ਦੁਬਾਰਾ ਸੰਘਰਸ ਕਰਨ ਲਈ ਮਜਬੂਰ ਹੋ ਰਹੇ ਹਨ। ਪੀੜਿਤ ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਨਾਂ ਦੀ ਇਹ ਮੰਗ ਪੂਰਾ ਨਾ ਕੀਤੀ ਗਈ ਤਾਂ ਉਹ ਜੋਰਦਾਰ ਸੰਘਰਸ ਕਰਨਗੇ। ਇਸ ਸਮੇਂ ਕੌਰ ਸਿੰਘ ਡਾਂ ਗੁਰਪ੍ਰੀਤ ਸਿੰਘ ਪਰਮਜੀਤ ਸਿੰਘ ਜਸਵੀਰ ਸਿੰਘ ਸੁਖਦੇਵ ਸਿੰਘ ਰਘਬੀਰ ਸਿੰਘ ਪਰਮਿੰਦਰ ਸਿੰਘ ਦਰਸ਼ਨ ਸਿੰਘ ਮਿੱਠੂ ਸਿੰਘ ਆਦਿ ਹਾਜ਼ਰ ਸਨ।