ਸ਼੍ਰਮੋਣੀ ਅਕਾਲੀ ਦਲ ਅਮਿ੍ਰਤਸਰ ਦੀ ਮੀਟਿੰਗ ਹੋਈ

ਬਰਗਾੜੀ 12 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੀ ਅਹਿਮ ਬੈਠਕ ਦਲ ਦੇ ਅਹੁਦੇਦਾਰ ਅਮਰ ਸਿੰਘ ਬਰਗਾੜੀ ਦੇ ਗ੍ਰਹਿ ਵਿਖੇ ਗੁਰਦੀਪ ਸਿੰਘ ਢੁੱਡੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ‘ਚ ਸਿੱਖ ਕੌਮ ਤੇ ਯੋਜਨਾਬੱਧ ਤਰੀਕੇ ਨਾਲ ਹੋ ਰਹੀਆਂ ਵਧੀਕੀਆਂ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਗਈਆ। ਇਸ ਸਮੇਂ ਬੋਲਦਿਆਂ ਗੁਰਦੀਪ ਸਿੰਘ ਢੁੱਡੀ ਨੇ ਕਿਹਾ ਕਿ ਸਿੱਖ ਕੌਮ ਅੱਜ ਬਾਬਰ ਅਤੇ ਅਰੰਗਜੇਬ ਦੇ ਸਾਸ਼ਨ ਕਾਲ ਨਾਲੋਂ ਵੀ ਜਿਆਦਾ ਦੁੱਖੀ ਹੈ ਕਿਉਂਕਿ ਸਿੱਖ ਕੌਮ ਦੇ ਮਸਲਿਆਂ ਦਾ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਇਨਸਾਫ ਨਹੀਂ ਮਿਲ ਰਿਹਾ। ਇਸ ਲਈ ਉਨਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਤੇ ਵੱਧ ਤੋਂ ਵੱਧ ਗਿਣਤੀ ‘ਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦਿਨ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਸਾਹਿਬਾਨ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਅਤੇ ਸਿੱਖ ਕੌਮ ਨੂੰ ਨਵੀ ਸੇਧ ਦੇਣਗੇ ਤਾਂ ਕਿ ਸਿੱਖ ਕੌਮ ਆਪਣਿਆਂ ਦੇ ਰਾਜ ‘ਚ ਗੁਲਾਮੀ ਵਰਗੇ ਜੀਵਨ ਤੋਂ ਨਿਜਾਤ ਪਾ ਸਕੇ। ਇਸ ਸਮੇਂ ਸੁਖਪਾਲ ਸਿੰਘ ਖਾਲਸਾ ਗੁਰਭਿੰਦਰ ਸਿੰਘ ਢਿੱਲੋਂ ਸੁਖਪਾਲ ਸਿੰਘ ਸਿਵੀਆਂ ਪਿ੍ਰਤਪਾਲ ਸਿੰਘ ਗੁਰਮੁੱਖ ਸਿੰਘ ਸੁਖਚੈਨ ਸਿੰਘ ਰਣ ਸਿੰਘ ਵਾਲਾ ਗੁਰਮੀਤ ਸਿੰਘ ਦੱਬੜੀਖਾਨਾ  ਮੰਡ ਬਰਗਾੜੀ ਗੁਰਾ ਸਿੰਘ ਢਿੱਲੋਂ ਰਣਜੀਤ ਸਿੰਘ ਪੱਪੂ ਢਿੱਲੋਂ ਸੁਖਪਾਲ ਸਿੰਘ ਗੋਂਦਾਰਾ ਬਹਾਦਰ ਸਿੰਘ ਬਹਿਬਲ ਮਨਦੀਪ ਸਿੰਘ ਆਦਿ ਹਾਜ਼ਰ ਸਨ।