ਰਣਸੀਂਹ ਖੁਰਦ ਵਿਖੇ ਇਲੈਕਟਰੋ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ

ਮੋਗਾ,12 ਅਪਰੈਲ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਰਣਸੀਂਹ ਖੁਰਦ ਵਿਖੇ ਸ: ਹਰਚੰਦ ਸਿੰਘ ਇੰਗਲੈਂਡ ਵਾਲਿਆਂ ਦੇ ਸਹਿਯੋਗ ਸਦਕਾ ਇਕ ਰੋਜ਼ਾ ਫਰੀ ਇਲੈਕਟਰੋ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਦੌਰਾਨ ਇਲੈਕਟਰੋ ਹੋਮਿਓਪੈਥਿਕ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ: ਜਗਤਾਰ ਸਿੰਘ ਸੇਖੋਂ ਦੀ ਅਗਵਾਈ ਵਿਚ ਲੱਗੇ ਇਸ ਕੈਂਪ ਦੌਰਾਨ ਡਾ: ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ: ਕਮਲਜੀਤ ਕੌਰ ਸੇਖੋਂ, ਡਾ: ਜਗਜੀਤ ਸਿੰਘ ਗਿੱਲ, ਡਾ: ਪਰਮਿੰਦਰ ਪਾਠਕ, ਡਾ: ਸੁਖਦੇਵ ਸਿੰਘ ਦਿਓਲ,ਡਾ: ਜਗਮੋਹਣ ਸਿੰਘ ਧੂੜਕੋਟ, ਡਾ: ਪਰਦੀਪ ਕੌਰ,ਡਾ: ਰੌਬਿਨ ਅਰੋੜਾ ਅਤੇ ਮਾਸਟਰ ਕੁਲਵੰਤ ਸਿੰਘ ਵੱਲੋਂ 300 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁੱਫਤ ਦਵਾਈਆਂ ਵੰਡੀਆਂ ਗਈਆਂ ।