ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਜਾਂਚ ਕਮਿਸ਼ਨ ਜਸਟਿਸ ਰਣਜੀਤ ਸਿੰਘ ਪਹੰੁਚੇ ਮੋਗਾ ਜ਼ਿਲੇ ਦੇ ਪਿੰਡ ਦੌਲਤਪੁਰਾ ਵਿਖੇ

ਮੋਗਾ, 12 ਅਪਰੈਲ (ਜਸ਼ਨ)- ਪੰਜਾਬ ਵਿਚ ਗੁਰੂ ਗਰੰਥ ਸਾਹਿਬ ਅਤੇ ਹੋਰ ਧਾਰਮਿਕ ਗਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਨਿਯੁਕਤ ਜਾਂਚ ਕਮਿਸ਼ਨ ਜਸਟਿਸ ਰਣਜੀਤ ਸਿੰਘ ਅੱਜ ਮੋਗਾ ਜ਼ਿਲੇ ਦੇ ਪਿੰਡ ਦੌਲਤਪੁਰਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਪੜਤਾਲ ਕਰਨ ਪਹੰੁਚੇ । ਜਸਟਿਸ ਰਣਜੀਤ ਸਿੰਘ ਦੇ ਨਾਲ ਐਸ ਪੀ ਵਜੀਰ ਸਿੰਘ ਖੈਹਿਰਾ ,ਡੀ ਐਸ ਪੀ ਕੇਸਰ ਸਿੰਘ , ਐਸ ਐਚ ਓ ਜੇ ਜੇ ਅਟਵਾਲ , ਅਤੇ ਇੰਪੈਕਟਰ ਜਸਵਿੰਦਰ ਸਿੰਘ ਤੋ ਇਲਾਵਾ ਕਮਿਸ਼ਨ ਦੀ ਪੂਰੀ ਟੀਮ ਹਾਜ਼ਰ ਸੀ। ਪਿੰਡ ਵਾਲਿਆਂ ਵੱਲੋਂ ਜ਼ਿਲਾ ਪ੍ਰੀਸ਼ਦ ਮੈਂਬਰ ਸ. ਬੂਟਾ ਸਿੰਘ ਦੌਲਤਪੁਰਾ , ਸਰਪੰਚ ਗੁਰਮੀਤ ਸਿੰਘ , ਗੁਰਜੰਟ ਸਿੰਘ ਮਾਨ , ਸੰਨੀ ਚਾਵਲਾ ,ਡਾ: ਬਲਦੇਵ ਸਿੰਘ , ਜੋਗਿੰਦਰ ਸਿੰਘ ਬਰਾੜ , ਰਮੇਸ਼ ਲੂਬਾ ਤੇ ਰੋਸਨ ਨੇਤਾ ਤੇ ਸਮੂਹ ਗਰਾਮ ਪ੍ਰਚਾਇਤ ਹਾਜ਼ਰ ਸੀ। ਇਸ ਮੌਕੇ ਟੀਮ ਵੱਲੋ ਬੇਅਦਬੀ ਸੰਬੰਧੀ ਬਾਬਾ ਰੇਸਮ ਸਿੰਘ , ਬੋਹੜ ਸਿੰਘ , ਗੁਰਮੀਤ ਸਿੰਘ , ਇੰਸਪੈਕਟਰ ਜਸਵਿੰਦਰ ਸਿੰਘ ਆਦਿ ਦੇ ਬਿਆਨ ਕਲਮ ਕੀਤੇ ਗਏ। ਇਸ ਸਮੇਂ ਪਿੰਡ ਦੇ ਲੋਕਾ ਨੇ ਇਕੱਠੇ ਹੋ ਕੇ ਕਿਹਾ ਕੇ ਜੋ ਹਰਪ੍ਰੀਤ ਸਿੰਘ ਸੋਨੋ ਤੇ ਪਰਚਾ ਕੀਤਾ ਗਿਆ ਉਸ ਦੀ ਦੁਵਾਰਾ ਇੰਕਵਾਰੀ ਕਰਾਈ ਜਾਵੇ ਕਿਉਕੇ ਉਸ ਦਾ ਬੇਅਦਬੀ ਨਾਲ ਕੋਈ ਸੰਬੰਧ ਨੀ ਬਣਦਾ ਜਿਸ ਤੇ ਜਸਟਿਸ ਰਣਜੀਤ ਸਿੰਘ ਨੇ ਵਿਸਵਾਸ ਦਿਵਾਇਆ ਕਿ ਇਸ ਮਾਮਲੇ ਵਿਚ ਨਿਰਪੱਖ ਜਾਂਚ ਕਰਦਿਆਂ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ।


