ਬਾਬਾ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ‘ਚ ਸੰਗਤਾਂ ਨੇ ਮਨਾਈ ਸੱਚ ਖੰਡ ਵਾਸੀ ਬਾਬਾ ਨਰੈਣ ਸਿੰਘ ਜੀ ਦੀ ਸਲਾਨਾ ਬਰਸੀ

ਮੋਗਾ,12 ਅਪਰੈਲ (ਜਸ਼ਨ)-ਇੱਥੋਂ ਨਜ਼ਦੀਕ ਪਿੰਡ ਰੌਲੀ ਦੇ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਸੱਚ ਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਜੀ ਰੌਲੀ ਵਾਲਿਆਂ ਦੀ 16 ਵੀਂ ਬਰਸੀ ਮੁੱਖ ਸੇਵਾਦਾਰ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਦੀ ਯੋਗ ਅਗਵਾਈ ਹੇਠ ਸਮੁੱਚੇ ਨਗਰ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਨਾਈ ਗਈ। ਬੀਤੀ 6 ਅਪਰੈਲ ਤੋਂ ਸ਼ੁਰੂ ਹੋਈ ਅਖੰਡ ਪਾਠਾਂ ਦੀ ਲੜੀ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ ,ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਧਾਰਮਿਕ ਦੀਵਾਨਾਂ ਦੌਰਾਨ ਅਮਿ੍ਰਤ ਵਰਖਾ ਹੰੁਦੀ ਰਹੀ। ਇਹਨਾਂ ਸਮਾਗਮਾਂ ਦੌਰਾਨ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ,ਸ਼ੋ੍ਰਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਗੁਰਮੀਤ ਸਿੰਘ ਗਿੱਲ ਸਰਪੰਚ ਗਗੜਾ,ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਸਾਬਕਾ ਮਂੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਮੇਲ ਸਿੰਘ ਸੰਗਤਪੁਰਾ ਆਦਿ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ । ਅੱਜ ਦੇ ਸਮਾਮਤੀ ਸਮਾਗਮ ਦੌਰਾਨ ਪਾਠਾਂ ਦੇ ਭੋਗ ਪਾਏ ਗਏ ਅਤੇ ਸਜੇ ਦੀਵਾਨਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ ਕੋਨੇ ਕੋਨੇ ਤਂੋ ਪੁੱਜੇ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲਿਆਂ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਅੱਜ ਦੀ ਪੀੜੀ ਆਪਣੇ ਵਾਲਾਂ ਨੂੰ ਕਤਰਾ ਕੇ ਸਿੱਖੀ ਸਰੂਪ ਵਾਲਾ ਬਾਣਾ ਰੱਖਣ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਦੁਨਿਆਵੀ ਲੋਕ ਵਾਹਿਗੁਰੂ ਦੀ ਬਾਣੀ ਦਾ ਸਿਮਰਨ ਕਰਨ ਤੋਂ ਵੀ ਕੋਹਾ ਦੂਰ ਭੱਜ ਰਹੇ ਹਨ। ਉਹਨਾਂ ਇਕੱਤਰ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਹਰ ਇਨਸਾਨ ਬਾਣੀ ਤੇ ਬਾਣੇ ਦਾ ਧਾਰਨੀ ਬਣੇ। ਇਸ ਮੌਕੇ ਸੰਤ ਬਾਬਾ ਹਰਵਿੰਦਰ ਸਿੰਘ ਨੇ ਪਹੁੰਚੇ ਸਾਰੇ ਸੰਤਾ ਮਹਾਂਪੁਰਸ਼ਾਂ ਤੇ ਸੰਗਤਾਂ ਨੂੰ ਜੀ ਆਇਆ ਆਖਿਆ ਤੇ ਕਿਹਾ ਅੱਜ ਦਾ ਵਿਸ਼ਾਲ ਇਕੱਠ ਸੰਤ ਬਾਬਾ ਨਰੈਣ ਸਿੰਘ ਜੀ ਵਲੋਂ ਕੀਤੀ ਭਗਤੀ ਦੀ ਹਾਮੀ ਭਰ ਰਿਹਾ ਹੈ। ਉਹਨਾਾਂ ਕਿਹਾ ਕਿ ਅੱਜ ਸਾਨੂੰ ਬਾਬਾ ਜੀ ਦੀ ਬਰਸੀ ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਆਪਾ ਬਾਣੀ ਤੇ ਬਾਣੇ ਦੇ ਧਾਰਨੀ ਬਣਕੇ ਗੁਰੂ ਦੇ ਲੜ ਲਗਦਿਆਂ ਆਪਣਾ ਜੀਵਨ ਸਫਲ ਕਰੀਏ । ਇਸ ਮੌਕੇ ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ,ਸੰਤ ਬਾਬਾ ਜਰਨੈਲ ਦਾਸ ਕਪੂਰੇ,ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ,ਸੰਤ ਬਾਬਾ ਪਵਨਦੀਪ ਕੜਿਆਲ,ਸੰਤ ਬਾਬਾ ਸੁੱਖਦੇਵ ਸਿੰਘ ਦਮਦਮੀ ਟਕਸਾਲ,ਸੰਤ ਬਾਬਾ ਗੁਰਨਾਮ ਸਿੰਘ,ਸੰਤ ਬਾਬਾ ਰਜਨੀਸ਼ ਸਿੰਘ ,ਸੰਤ ਬਾਬਾ ਇੰਦਰਪਾਲ ਸਿੰਘ, ਸੰਤ ਬਾਬਾ ਤੇਗਾ ਸਿੰਘ ਜੀ, ਗਿਆਨੀ ਨੱਥਾ ਸਿੰਘ ਜੀ ਦਮਦਮੀ ਟਕਸਾਲ,ਸੰਤ ਬਾਬਾ ਧਰਮਪਾਲ, ਬਾਬਾ ਕੁਲਦੀਪ ਸਿੰਘ ਧੱਲੇਕੇ,ਸੰਤ ਸੁਖਦੇਵਦਾਸ ਬਿਲਗੇ ਵਾਲੇ,ਬਾਬਾ ਹਰਪਾਲ ਸਿੰਘ ਰਤਵਾੜੇ ਵਾਲੇ,ਬਾਬਾ ਰਛਪਾਲ ਸਿੰਘ ਰੌਲੀ,ਬਾਬਾ ਭਰਪੂੂਰ ਸਿੰਘ ਸੇਖਾ, ਆਦਿ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਲੜ ਲਗਣ ਦੀ ਅਪੀਲ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਸਾਬਕਾ ਮਂੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,  ਸਰਪੰਚ ਗੁਰਮੀਤ ਸਿੰਘ ਗਗੜਾ ,ਮੱਸਾ ਸਿੰਘ ਗਿੱਲ,ਜੱਥੇਦਾਰ ਚਮਕੌਰ ਸਿੰਘ, ਬਾਬਾ ਨੀਲਾ ਸਿੰਘ,ਡਾ ਇਕਬਾਲ ਸਿੰਘ,ਜਗਰੂਪ ਸਿੰਘ,ਸਰਬਾ ਸਿੰਘ,ਨੋਨਾ ਸਿੰਘ,ਨਿਰਮਲ ਸਿੰਘ,ਸ਼ਿੰਦਾ ਸਿੰਘ,ਗੁਰਮੀਤ ਸਿੰਘ ਗਿੱਲ ਮੋਗਾ,ਬਸੰਤ ਸਿੰਘ ਪ੍ਰਧਾਨ,ਜਰਨੈਲ ਸਿੰਘ ਪੰਚ,ਜਗਰਾਜ ਸਿੰਘ ਜੱਗਾ ਆਦਿ ਸੇਵਾ ਦਾਰਾਂ ਨੇ ਸਮਾਗਮ ਵਿਚ ਅਹਿਮ ਭੂਮਿਕਾ ਨਿਭਾਈ।