ਵਿਧਾਇਕ ਦਰਸ਼ਨ ਬਰਾੜ ਨੇ ਦਾਣਾ ਮੰਡੀ ਸਮਾਲਸਰ ‘ਚ ਕਣਕ ਦੀ ਖਰੀਦ ਸ਼ੁਰੂ ਕਰਵਾਈ

ਸਮਾਲਸਰ, 13 ਅਪ੍ਰੈਲ (ਗਗਨਦੀਪ): ਹਲਕਾ ਬਾਘਾਪੁਰਾਣਾ ਵਿਧਾਇਕ ਦਰਸ਼ਨ ਬਰਾੜ ਨੇ ਬੀਤੀ ਸ਼ਾਮ ਦਾਣਾ ਮੰਡੀ ਸਮਾਲਸਰ ਵਿਖੇ ਪਹੁੰਚ ਕੇ ਕਣਕ ਦੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਡਾ: ਦਵਿੰਦਰ ਗਿੱਲ,ਜਗਬੀਰ ਸਿੰਘ ਸਕੱਤਰ ਮਾਰਕੀਟ ਕਮੇਟੀ ਬਾਘਾਪੁਰਾਣਾ, ਕਾਬਲ ਸਿੰਘ ਮੰਡੀ ਸੁਪਰਵਾਈਜਰ ਦੀ ਹਾਜਰੀ ਵਿੱਚ ਜਸਵਿੰਦਰ ਸਿੰਘ ਸੋਢੀ ਬ੍ਰਦਰਜ਼ ਕਮਿਸ਼ਨ ਏਜੰਟ ਦੀ ਦੁਕਾਨ ਤੋਂ ਪਹਿਲੀ ਬੋਲੀ ਲਗਾਈ ਗਈ। ਮੀਡੀਆ ਦੇ ਰੁਬਰੂ ਹੁੰਦੇ ਹੋਏ ਸਾਬਕਾ ਮੰਤਰੀ ਦਰਸ਼ਨ ਬਰਾੜ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇਗੀ। ਉਹਨਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਕਿਸੇ ਕਿਸਾਨ ਜਾਂ ਆੜਤੀ ਨੇ ਕਿਸੇ ਮੁਸ਼ਕਿਲ ਬਾਰੇ ਗੱਲ ਨਹੀਂ ਕੀਤੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਦੀ ਸਰਕਾਰ ਦੇ ਰਾਜ ’ਚ ਹਰ ਵਰਗ ਸੰਤੁਸ਼ਟ ਹੈ। ਉਹਨਾਂ ਕਿਹਾ ਕਿ ਅੱਜ ਕਣਕ ਦੀ ਬੋਲੀ ਲੱਗਣ ਤੋਂ ਬਾਅਦ ਕਿਸਾਨਾਂ ਦਾ ਮੰਡੀ ਵਿੱਚ ਜ਼ਿਆਦਾ ਸਮਾਂ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਸੋਢੀ, ਅਮਰਜੀਤ ਸਿੰਘ ਯਮਲਾ, ਸੁਖਮੰਦਰ ਸਿੰਘ ਸਰਪੰਚ, ਜਗਮੇਲ ਸਿੰਘ ਸਾਹਬ ਸਰਪੰਚ, ਗੁਰਦੇਵ ਸਿੰਘ ਬਰਾੜ, ਰਵੀ ਸ਼ਰਮਾ ਆੜਤੀ ਆਦਿ ਵੀ ਹਾਜ਼ਰ ਸਨ।


