ਬੀ.ਸੀ. ਭਾਈਚਾਰੇ ਦੀਆਂ ਮੰਗਾਂ ਹੱਲ ਕਰਵਾਉਣ ਲਈ ਵਫ਼ਦ ਐਮ.ਐਲ.ਏ. ਡਾ. ਹਰਜੋਤ ਨੂੰ ਮਿਲਿਆ

ਮੋਗਾ, 13 ਅਪ੍ਰੈਲ (ਜਸ਼ਨ): ਬੀ.ਸੀ. ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਕੱਲ ਬੀ.ਸੀ. ਭਾਈਚਾਰੇ ਦਾ ਇੱਕ ਪ੍ਰਤੀਨੀਧੀਮੰਡਲ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੂੰ ਮਿਲਿਆ। ਇਸ ਮੌਕੇ ਤੇ ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਬੀ.ਸੀ ਵਿੰਗ ਕਾਂਗਰਸ ਪੰਜਾਬ,ਕਰਨੈਲ ਸਿੰਘ ਦੌਧਰੀਆ ਚੇਅਰਮੈਨ ਬੀ.ਸੀ ਵਿੰਗ ਕਾਂਗਰਸ ਮੋਗਾ, ਬਲਦੇਵ ਸਿੰਘ ਜੰਡੂ ਪ੍ਰਧਾਨ,ਹਿੰਮਤ ਸਿੰਘ ਚੇਅਰਮੈਨ ਬੀ.ਸੀ ਵਿੰਗ ਬਲਾਕ ਮੋਗਾ, ਰਾਜਾ ਸਿੰਘ ਭਾਰਤ ਵਾਲੇ, ਰਵਾਇਤ ਸਿੰਘ, ਚਮਕੌਰ ਸਿੰਘ ਝੰਡੇਆਣਾ,ਗੁਰਜੰਟ ਸਿੰਘ ਸਮਾਘ ,ਗੁਰਪ੍ਰੀਤਮ ਸਿੰਘ ਚੀਮਾ ਆਦਿ ਨੇ ਐਮ.ਐਲ.ਏ. ਡਾ. ਹਰਜੋਤ ਨੂੰ ਦੱਸਿਆ ਕਿ ਲੰਬੇ ਸਮੇਂ ਤੋਂ ਭਾਰਤ ਸਰਕਾਰ ਅਤੇ ਸੁਪਰੀਮ ਕੋਰਟ ਵਲੋਂ ਮੰਡਲ ਕਮੀਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਫੈਸਲਾ ਪੈਡਿੰਗ ਹੈ ਪਰ ਭਾਰਤ ਕੇ ਕੁਝ ਸੂਬਿਆਂ ਵਿੱਚ ਇਸ ਫੈਸਲੇ ਨੂੰ ਲਾਗੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਬੀ.ਸੀ. ਵਰਗ ਨੂੰ 12 ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਉਹ ਵੀ ਮੁਕੰਮਲ ਤੌਰ ਤੇ ਲਾਗੂ ਨਹੀਂ ਹੋਇਆ ਅਤੇ ਸਰਪੰਚੀ, ਕੋਆਪ੍ਰੇਟਿਵ ਸੋਸਾਇਟੀਆਂ, ਨਗਰ ਕੌਂਸਲਾ ਅਤੇ ਨਿਗਮਾਂ ਅਤੇ ਡਿਪਟੀ ਮੇਅਰ ਲਈ ਰਾਖਵਾਂਕਰਨ ਨਹੀਂ ਹੋ ਸਕਿਆ ਆਦਿ ਮੰਗਾਂ ਸਬੰਧੀ ਜਾਣੂ ਕਰਵਾਇਆ। ਐਮ.ਐਲ.ਏ. ਡਾ. ਹਰਜੋਤ ਨੇ ਬੀ.ਸੀ. ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਤੱਕ ਪਹੁੰਚਾਉਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਉਹ ਪੁਰਜ਼ੋਰ ਯਤਨ ਕਰਨਗੇ।


