ਵੀਰ ਸਿੰਘ ਸਕੂਲ ਨੇ ਧਾਰਮਿਕ ਸਮਾਗਮ ਕਰਵਾ ਕੇ ਕੀਤੀ ਨਵੇਂ ਸ਼ੈਸਨ ਦੀ ਸ਼ੁਰੂਆਤ

ਬਾਘਾਪੁਰਾਣਾ,14 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਨਵੇਂ ਸ਼ੈਸਨ ਦੀ ਆਰੰਭਤਾ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਉਪਰੰਤ ਬਾਅਦ ਗ੍ਰੰਥੀ ਸਿੰਘਾਂ ਨੇ ਅਰਦਾਸ ਕੀਤੀ ਜੋ ਪਿਛਲਾ ਸ਼ੈਸਨ ਸੁੱਖ ਸਾਂਤੀ ਤੇ ਭਾਗਾਂ ਭਰਿਆ ਬਤੀਤ ਹੋਇਆ ,ਇਸੇ ਤਰ੍ਹਾਂ ਨਵਾਂ ਸ਼ੈਸਨ ਵੀ ਇਸੇ ਤਰ੍ਹਾਂ ਮਿਹਰ ਭਰਿਆ ਤੇ ਸ਼ਾਂਤੀ ਪੂਰਵਕ ਗੁਜ਼ਰੇ। ਸਕੂਲ ਦੇ ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ ਨੇ ਸਭ ਨੂੰ ਵਧਾਈ ਦਿੱਤੀ। ਸਕੂਲ ਕਮੇਟੀ ਦੇ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਬੱਚਿਆਂ ਨੂੰ ਧਾਰਮਿਕ ਵਿੱਦਿਆ, ਕੇਸਾਂ ਅਤੇ ਦਸਤਾਰ ਦੇ ਗੁਣਾਂ ਬਾਰੇ ਚਾਨਣਾ ਪਾਇਆ । ਸਕੂਲ ਵਿੱਚ +1, +2 ਮੈਡੀਕਲ, ਨਾਨ-ਮੈਡੀਕਲ ਤੇ ਆਰਟਸ ਦੀਆਂ ਜਮਾਤਾਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਇਸ ਸਮੇਂ ਮੈਨਜਿੰਗ ਡਾਇਰੈਕਟਰ  ਸੁਖਮਿੰਦਰਪਾਲ ਸਿੰਘ ਗਿੱਲ, ਡੀ.ਪੀ ਤਰਸੇਮ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ,ਕਮਿਸਟਰੀ ਲੈਕਚਰਾਰ ਲੱਕੀ ਸ਼ਰਮਾ, ਕਾਮਰਸ ਲੈਕਚਰਾਰ ਅਰਜੁਮ ਸਿੰਘ , ਮੈਥ ਲੈਕਚਰਾਰ ਰਮਨਦੀਪ ਕੌਰ, ਮੈਡਮ ਚਰਨਜੀਤ ਕੌਰ, ਬਲਵਿੰਦਰ ਕੌਰ, ਹਰਦੀਪ ਕੌਰ, ਪਰਮਜੀਤ ਕੌਰ ਅਤੇ ਮੈਥ ਲੈਕਚਰਾਰ ਜਗਜੀਤ ਸਿੰਘ ਹਾਜ਼ਰ ਸਨ।