ਸ਼ਾਨਾਮੱਤੇ ਇਤਿਹਾਸ ਦੀ ਸਾਖੀ ਭਰਦਾ ਹੈ ਵਿਸਾਖੀ ਦਾ ਪੁਰਬ- ਜਗਸੀਰ ਸਿੰਘ ਮੰਗੇਵਾਲਾ

ਮੋਗਾ, 14 ਅਪਰੈਲ (ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਵਾਲੇ ਦਿਨ 1699 ਵਿਚ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸੇ ਦੀ ਸਾਜਨਾ ਨਾਲ ਜਾਤੀਹੀਣ ਅਤੇ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਗਈ। ਗੁਰੂ ਸਾਹਿਬ ਦਾ ਸਪੱਸ਼ਟ ਇਰਾਦਾ ਸੀ ਕਿ ਉਹਨਾਂ ਦੇ ਪੈਰੋਕਾਰ ਵਿਤਕਰੇ ਭਰਪੂਰ ਵਿਵਸਥਾ ਨਾਲੋਂ ਨਾਤਾ ਤੋੜ ਲੈਣ ਇਸੇ ਕਰਕੇ ਉਹਨਾਂ ਵਿਲੱਖਣ ਗੁਣਾਂ ਵਾਲੇ ਖਾਲਸੇ ਨੂੰ ਸਿਰਜਿਆ ਜੋ ਦਿ੍ਰੜ ਇਰਾਦੇ ਨਾਲ ਗੳੂ ਗਰੀਬ ਦੀ ਰਾਖੀ ਲਈ ਅੱਗੇ ਆਇਆ ਅਤੇ ਸਮੁੱਚੀ ਦੁਨੀਆਂ ਅੱਜ ਵੀ ਖਾਲਸੇ ਦਾ ਦਿਲੋਂ ਸਤਿਕਾਰ ਕਰਦੀ ਹੈ । ਉਹਨਾਂ ਪੰਜਾਬੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਪੰਜਾਬ ਦੀ ਚੜਦੀ ਕਲਾ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।


