ਜ਼ਿਲਾ ਕਾਂਗਰਸ ਨੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਮਨਾਈ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ

ਮੋਗਾ, 14 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਜ਼ਿਲਾ ਇਕਾਈ ਮੋਗਾ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਮਸੀਹਾ ਬਣ ਕੇ ਬਹੁੜੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਰੈਸਟ ਹਾੳੂਸ ਮੋਗਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਸੂਬਾ ਸਕੱਤਰ ਰਵੀ ਗਰੇਵਾਲ, ਡਾ: ਮਾਲਤੀ ਥਾਪਰ,ਡਾ: ਪਵਨ ਥਾਪਰ, ਡਾ: ਤਾਰਾ ਸਿੰਘ ਸੰਧੂ ਸਾਬਕਾ ਜ਼ਿਲਾ ਪ੍ਰਧਾਨ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ,ਪੂਰਨ ਸਿੰਘ ਸੰਧੂ, ਓਪਿੰਦਰ ਸਿੰਘ ਗਿੱਲ, ਸਰਬਜੀਤ ਕੌਰ ਬਰਾੜ ਮਾਹਲਾ ਵਾਈਸ ਚੇਅਰਮੈਨ,ਭੋਲਾ ਸਿੰਘ ਸਮਾਧ ਭਾਈ,ਭਜਨ ਸਿੰਘ ਜੈਦ,ਸਵਰਨ ਸਿੰਘ ਆਦੀਵਾਲ,ਇੰਦਰਜੀਤ ਸਿੰਘ ਆਦਿ ਨੇ ਡਾ: ਭੀਮ ਰਾਓ ਅੰਬੇਦਕਰ ਦੀ ਤਸਵੀਰ ’ਤੇ ਫੁੱਲ ਭੇਂਟ ਕਰਕੇ ਸ਼ਰਧਾਜਲੀ ਦਿੱਤੀ।
ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਦੀ ਲਿਆਕਤ ਸਦਕਾ ਹੀ ਉਹਨਾਂ ਨੂੰ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਦਾ ਦਰਜਾ ਦਿੱਤਾ ਗਿਆ ਅਤੇ ਉਹਨਾਂ ਤਮਾਮ ਉਮਰ ਸਮਾਜਿਕ ਬਰਾਬਰੀ ਦੇ ਟੀਚੇ ਦੀ ਪ੍ਰਾਪਤੀ ਲਈ ਦਿ੍ਰੜ ਸੰਕਲਪ ਹੋ ਕੇ ਸੰਘਰਸ਼ ਕੀਤਾ । ਉਹਨਾਂ ਆਖਿਆ ਕਿ ਬਾਬਾ ਸਾਹਿਬ ਦੀਆਂ ਨੀਤੀਆਂ ਮੁਤਾਬਕ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਅਪਣਾਉਣ ਦੀ ਬਜਾਏ ਕੇਂਦਰ ਦੀ ਭਾਜਪਾ ਸਰਕਾਰ ਦਲਿੱਤ ਅਤੇ ਆਮ ਵਰਗ ਨੂੰ ਪਾੜਨ ਦੀ ਨੀਤੀ ’ਤੇ ਚੱਲ ਰਹੀ ਹੈ ਅਤੇ ਸਰਕਾਰ ਦੀਆਂ ਇਹਨਾਂ ਨੀਤੀਆਂ ਕਾਰਨ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਹੈ । ਇਸ ਮੌਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੱਚੀਆਂ ’ਤੇ ਹੋ ਰਹੇ ਜਿਣਸੀ ਹਮਲਿਆਂ ’ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਸ਼ਮੂਲੀਅਤ ਦੀ ਨਿੰਦਾ ਵੀ ਕੀਤੀ ਗਈ। ਇਸ ਮੌਕੇ ਕਾਂਗਰਸ ਦੀਆਂ ਲੋਕ ਹਿਤੈਸ਼ੀ ਸਕੀਮਾਂ ਨੂੰ ਗਰੀਬ ਵਰਗਾਂ ਤੱਕ ਪਹੰੁਚਾਉਣ ਵਿਸ਼ੇਸ਼ਕਰ ਦਲਿੱਤ ਵਰਗ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਬਦਲੇ ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਸਮੁੱਚੇ ਜ਼ਿਲੇ ਦੇ ਕਾਂਗਰਸੀ ਆਗੂਆਂ ਵੱਲੋਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਦੇ ਅੰਤ ਵਿਚ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਾਰੇ ਸੂਬਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮਾਜਿਕ ਵਖਰੇਵੇਂ ਪੈਦਾ ਕਰਨ ਵਾਲੀ ਐੱਨ ਡੀ ਏ ਸਰਕਾਰ ਨੂੰ ਗੱਦੀਓਂ ਲਾਹ ਕੇ ਕੇਂਦਰ ਵਿਚ ਸੱਤਾ ਹਾਸਲ ਕਰੇਗੀ। ਇਸ ਮੌਕੇ ਅਕਾਸ਼ਦੀਪ ਸਿੰਘ ਲਾਲੀ ਪ੍ਰਧਾਨ,ਗੋਗਾ ਸੰਗਲਾ,ਜਰਨੈਲ ਸਿੰਘ ਖੰਬੇ,ਸਰਪੰਚ ਨਰਿੰਦਰਪਾਲ ਪੱਪੂ ਭੋਡੀਵਾਲਾ, ਬਿੱਟੂ ਬੀਜਾਪੁਰ, ਸਰਪੰਚ ਦੀਦਾਰ ਸਿੰਘ ਖੋਸਾ ਕੋਟਲਾ,ਬਲਾਕ ਪ੍ਰਧਾਨ ਰੀਮਾ ਰਾਣੀ,ਬਲਵੰਤ ਰਾਏ ਪੰਮਾ ,ਜ਼ਿਲਾ ਮੀਤ ਪ੍ਰਧਾਨ ਪਰਮਿੰਦਰ ਕੌਰ ਸਹੋਤਾ, ਦਵਿੰਦਰ ਸੋਨੀ ,ਹਰਜੀਤ ਕੌਰ ,ਹਰਜਿੰਦਰ ਕੌਰ,ਰਜਿੰਦਰ ਕੌਰ ਗਿੱਲ,ਹਰਜੀਤ ਕੌਰ ਵਾਈਸ ਪ੍ਰਧਾਨ,ਗੁਰਮੀਤ ਸਿੰਘ ਕਾਕਾ ਰਾਮੂਵਾਲਾ,ਅਸ਼ੋਕ ਕਾਲੀਆ ਅਤੇ ਰਾਮਪਾਲ ਧਵਨ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


